Author: Vijay Pathak | Last Updated: Mon 3 Nov 2025 2:04:23 PM
2026 ਰਾਸ਼ੀਫਲ਼ ਨਾਂ ਦਾ ਐਸਟ੍ਰੋਕੈਂਪ ਦਾ ਇਹ ਲੇਖ ਰਾਸ਼ੀ ਚੱਕਰ ਦੀਆਂ ਸਭ 12 ਰਾਸ਼ੀਆਂ ਬਾਰੇ ਸਾਲ 2026 ਦਾ ਸਟੀਕ ਭਵਿੱਖਫਲ਼ ਪ੍ਰਦਾਨ ਕਰੇਗਾ।ਇਹ 12 ਰਾਸ਼ੀਆਂ ਦੇ ਅਧੀਨ ਪੈਦਾ ਹੋਏ ਲੋਕਾਂ ਦੇ ਜੀਵਨ ਵਿੱਚ ਆਉਣ ਵਾਲ਼ੇ ਮਹੱਤਵਪੂਰਣ ਬਦਲਾਅ ਦਾ ਖੁਲਾਸਾ ਕਰਦਾ ਹੈ, ਜੋ ਤੁਹਾਡੇ ਜੀਵਨ ਨੂੰ ਹਰ ਤਰ੍ਹਾਂ ਨਾਲ ਪ੍ਰਭਾਵਤ ਕਰਨਗੇ ਅਤੇ ਤੁਹਾਡੇ ਜੀਵਨ ਜੀਊਣ ਦੇ ਤਰੀਕੇ ਨੂੰ ਬਦਲ ਦੇਣਗੇ। ਇਸ ਬਾਰੇ ਸਭ ਕੁਝ ਜਾਣਨ ਲਈ ਆਪਣੀ ਰਾਸ਼ੀ ਦੇ ਅਨੁਸਾਰ ਇਸ 2026 ਦੇ ਰਾਸ਼ੀਫਲ਼ ਨੂੰ ਅੰਤ ਤੱਕ ਜ਼ਰੂਰ ਪੜ੍ਹੋ। ਸਾਡੇ ਦੁਆਰਾ ਪੇਸ਼ ਕੀਤਾ ਗਿਆ ਇਹ ਖ਼ਾਸ ਲੇਖ ਸਾਡੇ ਅਨੁਭਵੀ ਜੋਤਸ਼ੀ ਐਸਟ੍ਰੋਗੁਰੂ ਮ੍ਰਿਗਾਂਕ ਦੁਆਰਾ ਵੈਦਿਕ ਜੋਤਿਸ਼ ਪੱਧਤੀ ਦੇ ਅਨੁਸਾਰ ਤੁਹਾਡੀ ਚੰਦਰ ਰਾਸ਼ੀ 'ਤੇ ਅਧਾਰਤ ਰਾਸ਼ੀਫਲ਼ ਹੈ। ਇਸ ਨੂੰ ਸਾਲ 2026 ਦੇ ਦੌਰਾਨ ਗ੍ਰਹਾਂ ਦੇ ਗੋਚਰ, ਸਥਿਤੀ ਅਤੇ ਚਾਲ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਹ ਤੁਹਾਨੂੰ 2026 ਦੇ ਦੌਰਾਨ ਗ੍ਰਹਾਂ ਦੀ ਗਤੀ ਦੁਆਰਾ ਤੁਹਾਡੇ ਜੀਵਨ ਵਿੱਚ ਆਉਣ ਵਾਲ਼ੇ ਬਦਲਾਅ ਨੂੰ ਸਮਝਣ ਵਿੱਚ ਮੱਦਦ ਕਰੇਗਾ।
ਇਹ ਖ਼ਾਸ ਲੇਖ ਤੁਹਾਨੂੰ ਤੁਹਾਡੇ ਜੀਵਨ ਦੇ ਸਾਰੇ ਪਹਿਲੂਆਂ ਸਬੰਧੀ ਨਵੇਂ ਸਾਲ ਦੀ ਸਭ ਤੋਂ ਸਹੀ ਅਤੇ ਸਟੀਕ ਭਵਿੱਖਬਾਣੀ ਪ੍ਰਦਾਨ ਕਰੇਗਾ। ਇਹ ਖ਼ਾਸ ਲੇਖ ਤੁਹਾਡੇ ਪਰਿਵਾਰਕ ਜੀਵਨ ਵਿੱਚ ਆਉਣ ਵਾਲ਼ੇ ਬਦਲਾਵਾਂ, ਤੁਹਾਡੀ ਵਿਆਹੁਤਾ ਜ਼ਿੰਦਗੀ ਕਿਹੋ-ਜਿਹੀ ਰਹੇਗੀ, ਕੀ ਇਸ ਸਾਲ ਵਿਆਹ ਸੰਭਵ ਹੈ, ਕੀ ਤੁਹਾਡੇ ਘਰ ਵਿੱਚ ਵਿਆਹ ਦੇ ਬੈਂਡ-ਬਾਜੇ ਵੱਜਣਗੇ, ਤੁਹਾਡੇ ਜੀਵਨ ਵਿੱਚ ਪਿਆਰ ਦੀ ਸਥਿਤੀ ਕੀ ਹੋਵੇਗੀ, ਅਤੇ ਤੁਹਾਡੀ ਪ੍ਰੇਮ ਜ਼ਿੰਦਗੀ ਕਿਹੋ-ਜਿਹੀ ਹੋਵੇਗੀ, ਵਿਦਿਆਰਥੀ ਆਪਣੇ ਵਿੱਦਿਅਕ ਜੀਵਨ ਵਿੱਚ ਕਦੋਂ ਸਫਲਤਾ ਪ੍ਰਾਪਤ ਕਰਨਗੇ, ਤੁਹਾਡਾ ਕਰੀਅਰ ਕਿਹੜੀ ਦਿਸ਼ਾ ਲਵੇਗਾ, ਤੁਸੀਂ ਨੌਕਰੀ ਕਰਦੇ ਹੋ ਜਾਂ ਕਾਰੋਬਾਰ ਵਿੱਚ, ਤੁਹਾਡੇ ਕਰੀਅਰ ਦਾ ਰਸਤਾ ਕੀ ਹੋਵੇਗਾ, ਤੁਹਾਡਾ ਵਿੱਤੀ ਸੰਤੁਲਨ ਅਤੇ ਵਿੱਤੀ ਸਥਿਤੀ ਕਿਹੋ-ਜਿਹੀ ਰਹੇਗੀ, ਤੁਹਾਡੀ ਦੌਲਤ ਅਤੇ ਮੁਨਾਫ਼ੇ ਦੀ ਸਥਿਤੀ ਕੀ ਹੋਵੇਗੀ, ਤੁਹਾਨੂੰ ਆਪਣੇ ਬੱਚਿਆਂ ਬਾਰੇ ਕੀ ਖ਼ਬਰਾਂ ਮਿਲਣਗੀਆਂ, ਵਾਹਨਾਂ ਅਤੇ ਜਾਇਦਾਦ ਨਾਲ ਸਬੰਧਤ ਜਾਣਕਾਰੀ, ਅਤੇ ਤੁਹਾਡੀ ਸਿਹਤ, ਅਤੇ ਹੋਰ ਬਹੁਤ ਕੁਝ ਬਾਰੇ ਜਾਣਕਾਰੀ ਦੇਵੇਗਾ।
ਇਸ ਸਾਲ ਸਾਰੀਆਂ 12 ਰਾਸ਼ੀਆਂ ਦੇ ਜੀਵਨ ਵਿੱਚ ਕਈ ਤਰ੍ਹਾਂ ਦੇ ਬਦਲਾਅ ਦੇਖੇ ਜਾ ਸਕਦੇ ਹਨ। ਕੀ ਉਹ ਬਦਲਾਅ ਸ਼ੁਭ ਹੋਣਗੇ ਜਾਂ ਚੁਣੌਤੀਆਂ ਅਤੇ ਸਮੱਸਿਆਵਾਂ ਲਿਆਉਣਗੇ, ਜੇਕਰ ਤੁਸੀਂ ਇਹ ਸਭ ਕੁਝ ਜਾਣਨਾ ਚਾਹੁੰਦੇ ਹੋ ਤਾਂ ਸਾਲ 2026 ਦਾ ਸਾਲਾਨਾ ਰਾਸ਼ੀਫਲ਼ ਪੜ੍ਹੋ ਅਤੇ ਜਾਣੋ ਕਿ 2026 ਰਾਸ਼ੀਫਲ਼ ਸਾਰੀਆਂ 12 ਰਾਸ਼ੀਆਂ ਦੇ ਜੀਵਨ ਵਿੱਚ ਕੀ ਬਦਲਾਅ ਲਿਆਉਂਦਾ ਹੈ।
ਸਾਲ 2026 ਦੇ ਰਾਸ਼ੀਫਲ਼ ਦੀ ਮੁੱਖ ਭਵਿੱਖਬਾਣੀ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦੇਈਏ ਕਿ 2026 ਦੀ ਸ਼ੁਰੂਆਤ ਵਿੱਚ ਸੂਰਜ ਧਨੂੰ ਰਾਸ਼ੀ ਵਿੱਚ, ਬ੍ਰਹਸਪਤੀ ਮਿਥੁਨ ਰਾਸ਼ੀ ਵਿੱਚ, ਸ਼ਨੀ ਮੀਨ ਰਾਸ਼ੀ ਵਿੱਚ, ਰਾਹੂ ਕੁੰਭ ਰਾਸ਼ੀ ਵਿੱਚ ਅਤੇ ਕੇਤੂ ਸਿੰਘ ਰਾਸ਼ੀ ਵਿੱਚ ਹੋਵੇਗਾ। ਇਸ ਤੋਂ ਇਲਾਵਾ, ਮੰਗਲ ਵੀ ਧਨੂੰ ਰਾਸ਼ੀ ਵਿੱਚ, ਅਤੇ ਸ਼ੁੱਕਰ ਅਤੇ ਬੁੱਧ ਵੀ ਧਨੂੰ ਰਾਸ਼ੀ ਵਿੱਚ ਹੋਣਗੇ। ਇਸ ਸਾਲ ਮੁੱਖ ਗ੍ਰਹਿ-ਗੋਚਰਾਂ ਦੀ ਗੱਲ ਕੀਤੀ ਜਾਵੇ ਤਾਂ, ਬ੍ਰਹਸਪਤੀ 2 ਜੂਨ ਨੂੰ ਮਿਥੁਨ ਰਾਸ਼ੀ ਤੋਂ ਨਿੱਕਲ਼ ਕੇ ਆਪਣੀ ਉੱਚ ਰਾਸ਼ੀ ਕਰਕ ਵਿੱਚ ਗੋਚਰ ਕਰੇਗਾ ਅਤੇ ਕਰਕ ਰਾਸ਼ੀ ਤੋਂ ਨਿੱਕਲ਼ ਕੇ 31 ਅਕਤੂਬਰ ਨੂੰ ਸਿੰਘ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।
ਰਾਹੂ ਸਾਲ ਦੇ ਆਖ਼ਰੀ ਦਿਨਾਂ ਵਿੱਚ ਯਾਨੀ ਕਿ 5 ਦਸੰਬਰ ਨੂੰ ਮਕਰ ਰਾਸ਼ੀ ਵਿੱਚ ਅਤੇ ਕੇਤੂ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਇਸ ਤੋਂ ਇਲਾਵਾ, ਹੋਰ ਗ੍ਰਹਾਂ ਦਾ ਵੀ ਸਾਲ ਭਰ ਵੱਖ-ਵੱਖ ਰਾਸ਼ੀਆਂ ਵਿੱਚ ਗੋਚਰ ਹੁੰਦਾ ਰਹੇਗਾ, ਜਿਸ ਨਾਲ ਤੁਹਾਡੇ ਜੀਵਨ ਦੇ ਵੱਖ-ਵੱਖ ਖੇਤਰਾਂ 'ਤੇ ਪ੍ਰਭਾਵ ਪਵੇਗਾ। ਇਸ ਸਾਲ ਬ੍ਰਹਸਪਤੀ 14 ਜੁਲਾਈ ਨੂੰ ਅਸਤ ਹੋਵੇਗਾ ਅਤੇ 12 ਅਗਸਤ ਨੂੰ ਉਦੇ ਹੋ ਜਾਵੇਗਾ। ਬ੍ਰਹਸਪਤੀ 11 ਮਾਰਚ ਤੋਂ ਵੱਕਰੀ ਤੋਂ ਮਾਰਗੀ ਸਥਿਤੀ ਵਿੱਚ ਆ ਜਾਵਗਾ ਅਤੇ 13 ਦਸੰਬਰ ਨੂੰ ਦੁਬਾਰਾ ਵੱਕਰੀ ਹੋ ਜਾਵੇਗਾ।
2026 ਰਾਸ਼ੀਫਲ਼ ਦੇ ਅਨੁਸਾਰ, ਸ਼ਨੀ ਦੇਵ 27 ਜੁਲਾਈ ਨੂੰ ਆਪਣੀ ਵੱਕਰੀ ਗਤੀ ਸ਼ੁਰੂ ਕਰਨਗੇ ਅਤੇ 11 ਦਸੰਬਰ ਤੱਕ ਵੱਕਰੀ ਸਥਿਤੀ ਵਿੱਚ ਰਹਿ ਕੇ ਮਾਰਗੀ ਹੋ ਜਾਣਗੇ। ਹੋਰ ਗ੍ਰਹਿ ਵੀ ਸਮੇਂ-ਸਮੇਂ 'ਤੇ ਵੱਕਰੀ ਅਤੇ ਮਾਰਗੀ ਅਤੇ ਉਦੇ ਅਤੇ ਅਸਤ ਹੁੰਦੇ ਰਹਿਣਗੇ ਅਤੇ ਤੁਹਾਡੇ ਜੀਵਨ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕਰਦੇ ਰਹਿਣਗੇ।
ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਕਰੋ ਫ਼ੋਨ ‘ਤੇ ਗੱਲ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ:2026 Horoscope
2026 ਰਾਸ਼ੀਫਲ਼ ਦੇ ਅਨੁਸਾਰ, ਸਾਲ 2026 ਮੇਖ਼ ਰਾਸ਼ੀ ਦੇ ਲੋਕਾਂ ਲਈ ਬਹੁਤ ਚੰਗੇ ਨਤੀਜੇ ਲਿਆਵੇਗਾ। ਸਾਲ ਦੀ ਸ਼ੁਰੂਆਤ ਵਿੱਚ ਮੰਗਲ, ਸੂਰਜ, ਬੁੱਧ ਅਤੇ ਸ਼ੁੱਕਰ ਤੁਹਾਡੇ ਨੌਵੇਂ ਘਰ ਵਿੱਚ ਹੋਣਗੇ, ਅਤੇ ਬ੍ਰਹਸਪਤੀ ਦੀ ਦ੍ਰਿਸ਼ਟੀ ਉਨ੍ਹਾਂ 'ਤੇ ਹੋਵੇਗੀ, ਜਿਸ ਨਾਲ਼ ਤੁਹਾਡੀ ਕਿਸਮਤ ਵਿੱਚ ਵਾਧਾ ਹੋਵੇਗਾ, ਰੁਕੇ ਹੋਏ ਕੰਮ ਬਣਨਗੇ ਅਤੇ ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਬਾਰ੍ਹਵੇਂ ਘਰ ਵਿੱਚ ਸ਼ਨੀ ਦਾ ਸਥਾਨ ਵਿਦੇਸ਼ ਯਾਤਰਾ ਦੀ ਸੰਭਾਵਨਾ ਪੈਦਾ ਕਰੇਗਾ। ਨੌਕਰੀ ਦੇ ਸਬੰਧ ਵਿੱਚ ਵਿਦੇਸ਼ ਜਾਣ ਦੇ ਮੌਕੇ ਬਣਨਗੇ। ਵਿਦੇਸ਼ੀ ਸਬੰਧਾਂ ਨਾਲ ਕਾਰੋਬਾਰ ਨੂੰ ਲਾਭ ਹੋਵੇਗਾ। ਜੂਨ ਤੋਂ ਬਾਅਦ ਪਰਿਵਾਰਕ ਸਬੰਧਾਂ ਵਿੱਚ ਤਰੱਕੀ ਹੋਵੇਗੀ, ਅਤੇ ਤੁਹਾਨੂੰ ਕੋਈ ਪੁਰਾਣੀ ਜਾਇਦਾਦ ਮਿਲ ਸਕਦੀ ਹੈ। ਸਾਲ ਦਾ ਪਹਿਲਾ ਅੱਧ ਵਿਆਹੁਤਾ ਮਾਮਲਿਆਂ ਲਈ ਵਧੇਰੇ ਅਨੁਕੂਲ ਰਹੇਗਾ, ਜਦੋਂ ਕਿ ਦੂਜੇ ਅੱਧ ਵਿੱਚ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਰਾਹੂ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰੇਗਾ ਅਤੇ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਕਰੇਗਾ। ਇਹ ਸਾਲ ਪਿਆਰ ਦੇ ਮਾਮਲਿਆਂ ਵਿੱਚ ਥੋੜ੍ਹਾ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਵਿਦਿਆਰਥੀਆਂ ਨੂੰ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਸਾਲ ਸਿਹਤ ਦੇ ਪੱਖ ਤੋਂ ਥੋੜ੍ਹਾ ਕਮਜ਼ੋਰ ਹੋਣ ਦੀ ਸੰਭਾਵਨਾ ਹੈ, ਇਸ ਲਈ ਤੁਹਾਨੂੰ ਸਾਵਧਾਨੀ ਵਰਤਣ ਦੀ ਜ਼ਰੂਰਤ ਹੋਵੇਗੀ। ਕਾਰੋਬਾਰ ਜਾਂ ਨੌਕਰੀ ਦੋਹਾਂ ਵਿੱਚ ਹੀ ਤੁਹਾਨੂੰ ਇਸ ਸਾਲ ਮਿਹਨਤ ਦਾ ਫਲ਼ ਮਿਲੇਗਾ ਅਤੇ ਤੁਸੀਂ ਕਰੀਅਰ ਵਿੱਚ ਮਹੱਤਵਪੂਰਣ ਤਰੱਕੀ ਪ੍ਰਾਪਤ ਕਰ ਸਕਦੇ ਹੋ। ਸਾਲ ਦੀ ਸ਼ੁਰੂਆਤ ਵਿੱਚ ਭੈਣ-ਭਰਾਵਾਂ ਨਾਲ ਸਬੰਧ ਅਨੁਕੂਲ ਹੋਣਗੇ, ਅਤੇ ਯਾਤਰਾ ਦੇ ਮੌਕੇ ਭਰਪੂਰ ਹੋਣਗੇ। ਤੁਹਾਨੂੰ ਸਾਲ ਦੇ ਪਹਿਲੇ ਅੱਧ ਵਿੱਚ ਕੋਈ ਵੱਡੀ ਨੌਕਰੀ ਜਾਂ ਕੋਈ ਵੱਡਾ ਅਹੁਦਾ ਮਿਲ ਸਕਦਾ ਹੈ।
2026 ਰਾਸ਼ੀਫਲ਼ ਦੇ ਅਨੁਸਾਰ, ਇਸ ਸਾਲ ਦੀ ਸ਼ੁਰੂਆਤ ਵਿੱਚ ਕੁਝ ਸਮੱਸਿਆਵਾਂ ਆ ਸਕਦੀਆਂ ਹਨ। ਅੱਠਵੇਂ ਘਰ ਵਿੱਚ ਛੇ ਗ੍ਰਹਾਂ ਦਾ ਪ੍ਰਭਾਵ ਸਿਹਤ ਸਬੰਧੀ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ, ਅਤੇ ਇਸ ਸਮੇਂ ਦੇ ਦੌਰਾਨ ਕੋਈ ਵੀ ਨਵਾਂ ਨਿਵੇਸ਼ ਪਰੇਸ਼ਾਨੀ ਦੇ ਸਕਦਾ ਹੈ, ਇਸ ਲਈ ਤੁਹਾਨੂੰ ਸਾਲ ਦੀ ਸ਼ੁਰੂਆਤ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਇਸ ਤੋਂ ਬਾਅਦ, ਹਾਲਾਤ ਹੌਲ਼ੀ-ਹੌਲ਼ੀ ਅਨੁਕੂਲ ਹੋਣਗੇ। ਸ਼ਨੀ, ਜੋ ਕਿ ਮਹੀਨੇ ਭਰ ਗਿਆਰ੍ਹਵੇਂ ਘਰ ਵਿੱਚ ਹੋਵੇਗਾ, ਨਿਯਮਿਤ ਤੌਰ 'ਤੇ ਤੁਹਾਡੀ ਆਮਦਨ ਵਿੱਚ ਵਾਧਾ ਕਰੇਗਾ ਅਤੇ ਤੁਹਾਡੀ ਵਿੱਤੀ ਸਥਿਤੀ ਨੂੰ ਬਿਹਤਰ ਬਣਾਉਣ ਵਿੱਚ ਸਹਾਇਤਾ ਕਰੇਗਾ।
ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਕੰਮ ਵਿੱਚ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਸਹਿਯੋਗ ਮਿਲੇਗਾ, ਜਿਸ ਨਾਲ ਤਰੱਕੀ ਹੋਵੇਗੀ। ਕਾਰੋਬਾਰੀ ਲੋਕਾਂ ਲਈ ਸਾਲ ਦੀ ਪਹਿਲੀ ਤਿਮਾਹੀ ਉਤਾਰ-ਚੜ੍ਹਾਅ ਨਾਲ ਭਰੀ ਰਹੇਗੀ। ਪਰਿਵਾਰਕ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦੀ ਸੰਭਾਵਨਾ ਹੈ, ਇਸ ਲਈ ਤੁਹਾਨੂੰ ਧੀਰਜ ਅਤੇ ਸ਼ਾਂਤ ਰਹਿਣ ਦੀ ਜ਼ਰੂਰਤ ਹੋਵੇਗੀ। ਸਮੇਂ ਦੇ ਨਾਲ਼-ਨਾਲ਼ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਵੇਗਾ। ਪ੍ਰੇਮ ਸਬੰਧਾਂ ਦੇ ਮਾਮਲੇ ਵਿੱਚ, ਸਾਲ ਦੀ ਸ਼ੁਰੂਆਤ ਚੰਗੀ ਹੋਵੇਗੀ, ਤੁਸੀਂ ਆਪਣੇ ਰਿਸ਼ਤੇ ਵਿੱਚ ਪਿਆਰ ਮਹਿਸੂਸ ਕਰੋਗੇ।
ਵਿਆਹੇ ਜਾਤਕਾਂ ਦੇ ਲਈ ਸ਼ੁਰੂਆਤ ਚੰਗੀ ਹੋਵੇਗੀ। ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਆਪਣੇ ਸਹੁਰੇ ਘਰ ਵਿੱਚ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਸਥਿਤੀ ਵਿੱਚ ਹੌਲ਼ੀ-ਹੌਲ਼ੀ ਸੁਧਾਰ ਹੋਵੇਗਾ। ਵਿਦਿਆਰਥੀ ਚੁਣੌਤੀਆਂ ਦੇ ਬਾਵਜੂਦ ਚੰਗੀ ਸਫਲਤਾ ਪ੍ਰਾਪਤ ਕਰਕੇ ਖੁਸ਼ ਹੋਣਗੇ।
ਮਿਥੁਨ ਰਾਸ਼ੀ ਦੀ ਗੱਲ ਕਰੀਏ ਤਾਂ, 2026 ਰਾਸ਼ੀਫਲ਼ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਅਨੁਕੂਲ ਰਹੇਗੀ। ਤੁਹਾਡੇ ਫੈਸਲੇ ਲੈਣ ਦੇ ਹੁਨਰ ਵਿੱਚ ਸੁਧਾਰ ਹੋਵੇਗਾ, ਤੁਸੀਂ ਚੰਗੇ ਫੈਸਲੇ ਲਓਗੇ, ਅਤੇ ਲੋਕਾਂ ਨਾਲ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ। ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਤੁਹਾਡਾ ਦੰਪਤੀ ਜੀਵਨ ਤੁਹਾਡੀ ਸਮਝਦਾਰੀ ਕਾਰਨ ਸੁੱਧਰੇਗਾ। ਇਹ ਸਾਲ ਪ੍ਰੇਮ ਸਬੰਧਾਂ ਲਈ ਚੰਗਾ ਰਹੇਗਾ। ਪ੍ਰੇਮ ਵਿਆਹ ਦੀਆਂ ਸੰਭਾਵਨਾਵਾਂ ਵੀ ਹਨ। ਜਿਹੜੇ ਜਾਤਕ ਅਜੇ ਵੀ ਕੁਆਰੇ ਹਨ, ਉਹ ਇਸ ਸਾਲ ਵਿਆਹ ਕਰਵਾ ਸਕਦੇ ਹਨ। ਸਾਲ ਦੇ ਮੱਧ ਵਿੱਚ ਵਿੱਤੀ ਸਥਿਤੀਆਂ ਮਜ਼ਬੂਤ ਹੋਣਗੀਆਂ, ਅਤੇ ਸਾਲ ਦੀ ਆਖਰੀ ਤਿਮਾਹੀ ਦੇ ਦੌਰਾਨ ਤੁਹਾਨੂੰ ਯਾਤਰਾ ਕਰਨ ਅਤੇ ਤੀਰਥ ਸਥਾਨਾਂ ‘ਤੇ ਜਾਣ ਦਾ ਮੌਕਾ ਮਿਲੇਗਾ।
ਸ਼ਨੀ ਮਹਾਰਾਜ ਦੇ ਕਾਰਨ ਨੌਕਰੀ ਕਰਨ ਵਾਲ਼ੇ ਲੋਕਾਂ ਨੂੰ ਇਸ ਸਾਲ ਸਖ਼ਤ ਮਿਹਨਤ ਕਰਨੀ ਪਵੇਗੀ, ਜਦੋਂ ਕਿ ਕਾਰੋਬਾਰ ਕਰਨ ਵਾਲ਼ਿਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਪਰ ਚੰਗੇ ਨਤੀਜੇ ਪ੍ਰਾਪਤ ਹੋਣਗੇ। ਵਿਦਿਆਰਥੀਆਂ ਲਈ ਇਹ ਸਾਲ ਉਤਾਰ-ਚੜ੍ਹਾਅ ਨਾਲ ਭਰਿਆ ਹੋਣ ਦੀ ਸੰਭਾਵਨਾ ਹੈ।
ਇਸ ਸਾਲ ਤੁਹਾਨੂੰ ਆਪਣੀ ਸਿਹਤ ਵੱਲ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ, ਕਿਉਂਕਿ ਤੁਹਾਨੂੰ ਵਧੇਰੇ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਖਾਸ ਕਰਕੇ ਸਾਲ ਦੀ ਪਹਿਲੀ ਤਿਮਾਹੀ ਵਿੱਚ। ਸਾਲ ਦੇ ਪਹਿਲੇ ਅੱਧ ਵਿੱਚ ਪਰਿਵਾਰਕ ਜੀਵਨ ਕਮਜ਼ੋਰ ਰਹੇਗਾ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਤਾਲਮੇਲ ਦੀ ਘਾਟ ਰਹੇਗੀ, ਪਰ ਆਖਰੀ ਅੱਧ ਅਨੁਕੂਲ ਰਹੇਗਾ ਅਤੇ ਤੁਹਾਡੇ ਲਈ ਖੁਸ਼ੀ ਲਿਆਵੇਗਾ। ਦੋਸਤਾਂ ਦੇ ਸਹਿਯੋਗ ਨਾਲ ਸਾਲ ਦੀ ਸ਼ੁਰੂਆਤ ਵਿੱਚ ਕਾਰੋਬਾਰ ਵਿੱਚ ਤਰੱਕੀ ਹੋਵੇਗੀ।
2026 ਰਾਸ਼ੀਫਲ਼ ਦੇ ਅਨੁਸਾਰ, ਇਹ ਸਾਲ ਕਰਕ ਰਾਸ਼ੀ ਵਾਲ਼ਿਆਂ ਦੇ ਲਈ ਕਾਰੋਬਾਰੀ ਪੱਖ ਤੋਂ ਚੰਗਾ ਰਹੇਗਾ। ਹਾਲਾਂਕਿ ਸਾਲ ਦੀ ਸ਼ੁਰੂਆਤ ਕੁਝ ਮੁਸ਼ਕਲ ਹੋਵੇਗੀ, ਪਰ ਹੌਲ਼ੀ-ਹੌਲ਼ੀ ਸਫਲਤਾ ਮਿਲੇਗੀ। ਸਾਲ ਦੀ ਸ਼ੁਰੂਆਤ ਵਿੱਚ ਸੂਰਜ, ਮੰਗਲ, ਬੁੱਧ ਅਤੇ ਸ਼ੁੱਕਰ ਤੁਹਾਡੇ ਛੇਵੇਂ ਘਰ ਵਿੱਚ ਹੋਣਗੇ ਅਤੇ ਬ੍ਰਹਸਪਤੀ ਅਤੇ ਸ਼ਨੀ ਦੀ ਦ੍ਰਿਸ਼ਟੀ ਉਨ੍ਹਾਂ 'ਤੇ ਹੋਵੇਗੀ। ਇਸ ਨਾਲ ਤੁਹਾਡੇ ਖਰਚੇ ਵਧਣਗੇ ਅਤੇ ਤੁਹਾਨੂੰ ਪੇਟ ਸਬੰਧੀ ਪਰੇਸ਼ਾਨੀਆਂ ਅਤੇ ਵਿਰੋਧੀਆਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਪਹਿਲੀ ਤਿਮਾਹੀ ਤੋਂ ਬਾਅਦ ਤੁਹਾਡੇ ਕਾਰੋਬਾਰ ਵਿੱਚ ਚੰਗੀ ਤਰੱਕੀ ਹੋ ਸਕਦੀ ਹੈ।
ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਇਸ ਸਾਲ ਦੀ ਸ਼ੁਰੂਆਤ ਤੁਹਾਡੇ ਲਈ ਚੰਗੀ ਹੋਵੇਗੀ, ਅਤੇ ਤੁਹਾਨੂੰ ਕੰਮ ਦੇ ਸਬੰਧ ਵਿੱਚ ਬਹੁਤ ਜ਼ਿਆਦਾ ਯਾਤਰਾ ਕਰਨ ਦਾ ਮੌਕਾ ਮਿਲੇਗਾ। ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ। ਨਿਵੇਸ਼ ਦੇ ਲਈ ਤੁਹਾਨੂੰ ਇੱਕ ਠੋਸ ਰਣਨੀਤੀ ਅਪਣਾਉਣ ਦੀ ਜ਼ਰੂਰਤ ਹੋਵੇਗੀ। ਸਾਲ ਦੀ ਪਹਿਲੀ ਤਿਮਾਹੀ ਕਮਜ਼ੋਰ ਰਹੇਗੀ। ਦਸੰਬਰ ਤੱਕ ਅੱਠਵੇਂ ਘਰ ਵਿੱਚ ਰਾਹੂ ਦੀ ਮੌਜੂਦਗੀ ਅਚਾਨਕ ਵਿੱਤੀ ਲਾਭ ਦੀ ਸੰਭਾਵਨਾ ਪੈਦਾ ਕਰੇਗੀ, ਪਰ ਸਮਝਦਾਰੀ ਨਾਲ ਨਿਵੇਸ਼ ਕਰਨ ਵਿੱਚ ਅਸਫਲ ਰਹਿਣ ਨਾਲ ਤੁਹਾਨੂੰ ਵਿੱਤੀ ਨੁਕਸਾਨ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਇਸ ਸਾਲ ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਸਫਲ ਹੋਣ ਦਾ ਸੁਨਹਿਰੀ ਮੌਕਾ ਮਿਲੇਗਾ। ਲੰਬੀ ਦੂਰੀ ਦੀ ਯਾਤਰਾ ਦੀਆਂ ਮਜ਼ਬੂਤ ਸੰਭਾਵਨਾਵਾਂ ਹਨ। ਆਪਣੀ ਸਿਹਤ ਦਾ ਧਿਆਨ ਰੱਖੋ।
2026 ਰਾਸ਼ੀਫਲ਼ ਦੇ ਅਨੁਸਾਰ, ਸਿੰਘ ਰਾਸ਼ੀ ਵਾਲ਼ਿਆਂ ਨੂੰ ਸਿਹਤ ਸਬੰਧੀ ਮੁੱਦਿਆਂ 'ਤੇ ਖ਼ਾਸ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ। ਸਿੰਘ ਰਾਸ਼ੀ ਦੇ ਜਾਤਕਾਂ ਦੇ ਪੰਜਵੇਂ ਘਰ ਵਿੱਚ ਸਾਲ ਦੀ ਸ਼ੁਰੂਆਤ ਵਿੱਚ ਚਾਰ ਗ੍ਰਹਿ ਬਿਰਾਜਮਾਨ ਹੋਣਗੇ ਅਤੇ ਸ਼ਨੀ ਅਤੇ ਬ੍ਰਹਸਪਤੀ ਵਰਗੇ ਗ੍ਰਹਿ ਵੀ ਪੰਜਵੇਂ ਘਰ 'ਤੇ ਦ੍ਰਿਸ਼ਟੀ ਸੁੱਟਣਗੇ, ਜਿਸ ਨਾਲ ਪੇਟ ਨਾਲ਼ ਸਬੰਧਤ ਸਮੱਸਿਆਵਾਂ ਵਧ ਸਕਦੀਆਂ ਹਨ। ਵਿਦਿਆਰਥੀਆਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਦੀ ਇਕਾਗਰਤਾ ਘੱਟ ਹੋ ਜਾਵੇਗੀ। ਇਹ ਸਾਲ ਪ੍ਰੇਮ ਸਬੰਧੀ ਮਾਮਲਿਆਂ ਲਈ ਚੰਗਾ ਰਹੇਗਾ, ਪਰ ਇੱਕ ਤੋਂ ਵੱਧ ਸਾਥੀਆਂ ਨਾਲ ਤੁਹਾਡੇ ਪ੍ਰੇਮ ਸਬੰਧ ਹੋਣ ਕਾਰਨ ਰਿਸ਼ਤੇ ਵਿੱਚ ਤਣਾਅ ਵਧ ਸਕਦਾ ਹੈ।
ਇਹ ਸਾਲ ਵਿਆਹੁਤਾ ਸਬੰਧਾਂ ਲਈ ਔਸਤ ਰਹੇਗਾ, ਇਸ ਲਈ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਤਾਲਮੇਲ ਨੂੰ ਬਿਹਤਰ ਬਣਾਉਣ 'ਤੇ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਵਿੱਤੀ ਮੋਰਚੇ 'ਤੇ, ਸਾਲ ਦੀ ਸ਼ੁਰੂਆਤ ਬਹੁਤ ਵਧੀਆ ਹੋਵੇਗੀ, ਅਤੇ ਤੁਹਾਨੂੰ ਹਰ ਪਾਸਿਓਂ ਵਿੱਤੀ ਲਾਭ ਪ੍ਰਾਪਤ ਹੋਵੇਗਾ। ਹਾਲਾਂਕਿ, ਜੇਕਰ ਤੁਸੀਂ ਇਸ ਆਮਦਨ ਨੂੰ ਖਰਚ ਕਰਨ ਦੀ ਬਜਾਏ ਸਮਝਦਾਰੀ ਨਾਲ ਨਿਵੇਸ਼ ਕਰਨ 'ਤੇ ਧਿਆਨ ਕੇਂਦਰਿਤ ਕਰਦੇ ਹੋ, ਤਾਂ ਤੁਹਾਡੀ ਵਿੱਤੀ ਸਥਿਤੀ ਸਾਲ ਭਰ ਚੰਗੀ ਰਹੇਗੀ।
ਕਰੀਅਰ ਦੀ ਗੱਲ ਕਰੀਏ ਤਾਂ, ਨੌਕਰੀ ਕਰਨ ਵਾਲ਼ਿਆਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਨੌਕਰੀ ਬਦਲਣ ਵਿੱਚ ਸਫਲਤਾ ਮਿਲ ਸਕਦੀ ਹੈ, ਜਦੋਂ ਕਿ ਕਾਰੋਬਾਰ ਵਿੱਚ ਰਹਿਣ ਵਾਲ਼ਿਆਂ ਨੂੰ ਇਸ ਸਾਲ ਮਹੱਤਵਪੂਰਣ ਸਫਲਤਾ ਮਿਲ ਸਕਦੀ ਹੈ। ਤੁਸੀਂ ਆਪਣੇ ਪਰਿਵਾਰਕ ਜੀਵਨ ਵਿੱਚ ਵੀ ਸਕਾਰਾਤਮਕ ਨਤੀਜੇ ਪ੍ਰਾਪਤ ਕਰੋਗੇ, ਅਤੇ ਪਰਿਵਾਰ ਦੇ ਮੈਂਬਰ ਸਹਿਯੋਗ ਕਰਨਗੇ। ਆਪਣੇ ‘ਤੇ ਵਿਸ਼ਵਾਸ ਰੱਖੋ ਅਤੇ ਕਿਸੇ ਵੀ ਚੁਣੌਤੀ ਤੋਂ ਨਾ ਡਰੋ।
2026 ਰਾਸ਼ੀਫਲ਼ ਦੇ ਅਨੁਸਾਰ, ਇਹ ਸਾਲ ਤੁਹਾਡੇ ਲਈ ਕਈ ਮਹੀਨਿਆਂ ਲਈ ਅਨੁਕੂਲ ਨਤੀਜੇ ਲਿਆਵੇਗਾ। ਤੁਸੀਂ ਸਾਲ ਦੇ ਸ਼ੁਰੂ ਵਿੱਚ ਜਾਇਦਾਦ ਖਰੀਦਣ ਵਿੱਚ ਸਫਲ ਹੋਵੋਗੇ। ਇਮਾਰਤ, ਜ਼ਮੀਨ ਜਾਂ ਮਕਾਨ ਖਰੀਦਣ ਅਤੇ ਵਾਹਨ ਖਰੀਦਣ ਦੇ ਮੌਕੇ ਹੋ ਸਕਦੇ ਹਨ। ਇਹ ਸਾਲ ਕਰੀਅਰ ਦੇ ਪੱਖ ਤੋਂ ਵੀ ਬਹੁਤ ਵਧੀਆ ਹੋ ਸਕਦਾ ਹੈ। ਤੁਹਾਨੂੰ ਆਪਣੀ ਨੌਕਰੀ ਵਿੱਚ ਸਫਲਤਾ ਮਿਲੇਗੀ ਅਤੇ ਆਪਣੇ ਅਨੁਭਵ ਤੋਂ ਲਾਭ ਹੋਵੇਗਾ। ਤੁਹਾਨੂੰ ਮਾਣ-ਸਨਮਾਣ ਵੀ ਮਿਲੇਗਾ। ਕਾਰੋਬਾਰੀਆਂ ਨੂੰ ਇਸ ਸਾਲ ਬਹੁਤ ਵਧੀਆ ਨਤੀਜੇ ਮਿਲਣਗੇ, ਅਤੇ ਖਾਸ ਕਰਕੇ ਸਾਲ ਦੇ ਦੂਜੇ ਅੱਧ ਵਿੱਚ ਤੁਹਾਨੂੰ ਕਾਰੋਬਾਰ ਵਿੱਚ ਬਹੁਤ ਸਫਲਤਾ ਮਿਲੇਗੀ।
ਸਾਲ ਦੇ ਦੂਜੇ ਅੱਧ ਤੋਂ ਤੁਹਾਡੀ ਵਿੱਤੀ ਸਥਿਤੀ ਵੀ ਮਜ਼ਬੂਤ ਹੋਣੀ ਸ਼ੁਰੂ ਹੋ ਜਾਵੇਗੀ, ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਤੁਹਾਨੂੰ ਦੌਲਤ ਹਾਸਲ ਕਰਨ ਦੇ ਮੌਕੇ ਮਿਲਣਗੇ। ਤੁਹਾਡੇ ਪ੍ਰੇਮ ਸਬੰਧਾਂ ਦੇ ਮਾਮਲੇ ਵਿੱਚ ਸਾਲ ਦੇ ਦੂਜੇ ਮਹੀਨੇ ਤੋਂ ਪ੍ਰੇਮ ਸਬੰਧ ਵਿੱਚ ਮਜ਼ਬੂਤੀ ਆਵੇਗੀ ਅਤੇ ਤੁਸੀਂ ਆਪਣੇ ਪ੍ਰੇਮੀ ਨਾਲ ਵਿਆਹ, ਭਾਵ ਪ੍ਰੇਮ ਵਿਆਹ ਕਰਨ ਵਿੱਚ ਸਫਲ ਹੋ ਸਕਦੇ ਹੋ। ਕੁਆਰੇ ਜਾਤਕਾਂ ਦਾ ਵਿਆਹ ਹੋ ਸਕਦਾ ਹੈ। ਵਿਆਹੇ ਜਾਤਕਾਂ ਲਈ, ਤੁਹਾਡੇ ਕੰਮਕਾਜੀ ਜੀਵਨ ਸਾਥੀ ਤੋਂ ਤੁਹਾਨੂੰ ਸਹਿਯੋਗ ਮਿਲੇਗਾ ਅਤੇ ਆਪਸੀ ਪਿਆਰ ਵਧੇਗਾ।
ਤੁਹਾਡੇ ਜੀਵਨ ਸਾਥੀ ਦੀ ਸਲਾਹ ਵੀ ਬਹੁਤ ਮੱਦਦਗਾਰ ਹੋਵੇਗੀ। ਇਹ ਮਹੀਨਾ ਵਿਦਿਆਰਥੀਆਂ ਲਈ ਚੰਗਾ ਰਹੇਗਾ, ਅਤੇ ਸਖ਼ਤ ਮਿਹਨਤ ਨਾਲ ਉੱਤਮ ਲਾਭ ਮਿਲਣਗੇ। ਪ੍ਰਤੀਯੋਗਿਤਾ ਪ੍ਰੀਖਿਆਵਾਂ ਵਿੱਚ ਸਫਲਤਾ ਵੀ ਸੰਭਵ ਹੈ। ਇਸ ਸਾਲ ਤੁਹਾਨੂੰ ਬੇਲੋੜੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ। ਸਿਹਤ ਠੀਕ ਰਹੇਗੀ, ਪਰ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਾ ਕਰੋ। ਵਿਦੇਸ਼ ਯਾਤਰਾ ਵਿੱਚ ਰੁਕਾਵਟਾਂ ਆ ਸਕਦੀਆਂ ਹਨ।
2026 ਰਾਸ਼ੀਫਲ਼ ਦੇ ਅਨੁਸਾਰ, ਤੁਲਾ ਰਾਸ਼ੀ ਦੇ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਯਾਤਰਾ ਕਰਨ ਦਾ ਮੌਕਾ ਮਿਲੇਗਾ। ਲੰਬੀਆਂ ਅਤੇ ਚੰਗੀਆਂ ਯਾਤਰਾਵਾਂ ਸੰਭਵ ਹੋਣਗੀਆਂ, ਅਤੇ ਦੋਸਤਾਂ ਨਾਲ ਮੌਜ-ਮਸਤੀ ਕਰਨ ਦੇ ਮੌਕੇ ਮਿਲਣਗੇ। ਤੀਰਥ ਯਾਤਰਾਵਾਂ ਦੇ ਵੀ ਮੌਕੇ ਮਿਲਣਗੇ। ਇਹ ਸਾਲ ਪ੍ਰੇਮ ਸਬੰਧਾਂ ਲਈ ਚੰਗਾ ਹੈ, ਪਰ ਆਪਣੇ ਪ੍ਰੇਮੀ ਨਾਲ ਕੀਤੇ ਵਾਅਦੇ ਨੂੰ ਨਿਭਾਉਣ ਨਾਲ ਤੁਹਾਡੇ ਰਿਸ਼ਤੇ ਵਿੱਚ ਸੁਧਾਰ ਹੋਵੇਗਾ। ਜੇਕਰ ਤੁਸੀਂ ਵਿਆਹੇ ਹੋਏ ਹੋ, ਤਾਂ ਇਹ ਮਹੀਨਾ ਉਤਾਰ-ਚੜ੍ਹਾਅ ਨਾਲ ਭਰਿਆ ਹੋ ਸਕਦਾ ਹੈ ਅਤੇ ਤੁਹਾਡੇ ਜੀਵਨ ਸਾਥੀ ਦੀ ਸਿਹਤ ਅਤੇ ਸੁਭਾਅ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ।
ਤੁਸੀਂ ਸਾਲ ਦੇ ਮੱਧ ਵਿੱਚ ਆਪਣੇ ਪਰਿਵਾਰਕ ਜੀਵਨ ਵਿੱਚ ਵਧੀ ਹੋਈ ਖੁਸ਼ੀ ਅਤੇ ਸਰੋਤਾਂ ਦਾ ਅਨੁਭਵ ਕਰੋਗੇ। ਪਰਿਵਾਰ ਦੇ ਅੰਦਰ ਪਿਆਰ ਅਤੇ ਸਨੇਹ ਵਧੇਗਾ ਅਤੇ ਤੁਹਾਨੂੰ ਪਰਿਵਾਰ ਦੇ ਸੀਨੀਅਰ ਮੈਂਬਰਾਂ ਦਾ ਸਹਿਯੋਗ ਅਤੇ ਅਸ਼ੀਰਵਾਦ ਪ੍ਰਾਪਤ ਹੋਵੇਗਾ, ਜੋ ਤੁਹਾਡੇ ਸਾਰੇ ਕੰਮਾਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਮੱਦਦ ਕਰੇਗਾ। ਇਹ ਸਾਲ ਤੇਜ਼ ਬੁੱਧੀ ਵਾਲ਼ੇ ਵਿਦਿਆਰਥੀਆਂ ਲਈ ਹਰ ਕੋਸ਼ਿਸ਼ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਸ਼ਾਨਦਾਰ ਰਹੇਗਾ। ਤੁਹਾਨੂੰ ਆਪਣੀਆਂ ਯੋਗਤਾਵਾਂ ਨੂੰ ਘੱਟ ਨਾ ਸਮਝਣ ਅਤੇ ਸਖ਼ਤ ਮਿਹਨਤ ਕਰਨ ਤੋਂ ਬਚਣ ਦੀ ਜ਼ਰੂਰਤ ਹੋਵੇਗੀ। ਤੁਹਾਡੀ ਨੌਕਰੀ ਦੀ ਸਥਿਤੀ ਚੰਗੀ ਰਹੇਗੀ ਅਤੇ ਤੁਹਾਡੀ ਮਿਹਨਤ ਤੁਹਾਨੂੰ ਇੱਕ ਸ਼ਾਨਦਾਰ ਕਰੀਅਰ ਵੱਲ ਲੈ ਜਾਵੇਗੀ।
ਕਾਰੋਬਾਰੀ ਜਾਤਕਾਂ ਨੂੰ ਸਾਲ ਦੇ ਸ਼ੁਰੂ ਵਿੱਚ ਯਾਤਰਾ ਕਰਨ ਅਤੇ ਸਾਲ ਦੇ ਦੂਜੇ ਅੱਧ ਵਿੱਚ ਆਪਣੇ ਕਾਰੋਬਾਰ ਵਿੱਚ ਨਵੇਂ ਮੈਂਬਰਾਂ ਨੂੰ ਜੋੜ ਕੇ ਕਾਰੋਬਾਰ ਵਿੱਚ ਮਹੱਤਵਪੂਰਣ ਸਫਲਤਾ ਪ੍ਰਾਪਤ ਹੋ ਸਕਦੀ ਹੈ। ਤੁਸੀਂ ਇਸ ਸਾਲ ਸ਼ੇਅਰ ਬਜ਼ਾਰ ਤੋਂ ਵੀ ਚੰਗਾ ਪੈਸਾ ਕਮਾ ਸਕਦੇ ਹੋ।
2026 ਰਾਸ਼ੀਫਲ਼ ਦੇ ਅਨੁਸਾਰ, ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਅਨੁਕੂਲ ਰਹਿਣ ਦੀ ਸੰਭਾਵਨਾ ਹੈ। ਸਾਲ ਦੀ ਸ਼ੁਰੂਆਤ ਵਿੱਚ ਦੂਜੇ ਘਰ 'ਤੇ ਛੇ ਗ੍ਰਹਾਂ ਦਾ ਪ੍ਰਭਾਵ ਦੌਲਤ ਇਕੱਠੀ ਕਰਨ ਦੇ ਮਜ਼ਬੂਤ ਮੌਕੇ ਪੈਦਾ ਕਰੇਗਾ। ਇਹ ਤੁਹਾਡੀ ਵਿੱਤੀ ਸਥਿਤੀ ਨੂੰ ਮਜ਼ਬੂਤ ਕਰੇਗਾ ਅਤੇ ਤੁਹਾਡੇ ਬੈਂਕ ਬੈਲੇਂਸ ਨੂੰ ਵਧਾਏਗਾ। ਵਿੱਤੀ ਯੋਜਨਾਵਾਂ ਦਾ ਤੁਹਾਨੂੰ ਵੀ ਫਾਇਦਾ ਹੋਵੇਗਾ, ਅਤੇ ਤੁਹਾਡੇ ਪਿਛਲੇ ਨਿਵੇਸ਼ ਸੰਭਾਵਤ ਤੌਰ 'ਤੇ ਮੁਨਾਫਾ ਦੇਣਗੇ ਅਤੇ ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਕਰਨਗੇ।
ਇਸ ਸਾਲ ਤੁਹਾਨੂੰ ਆਪਣੇ ਪਰਿਵਾਰ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮੀ ਸਕਦਾ ਹੈ, ਇਸ ਲਈ ਤੁਹਾਨੂੰ ਆਪਣੇ ਸਬੰਧਾਂ ਨੂੰ ਸੰਭਾਲਣ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੋਵੇਗੀ। ਜੇਕਰ ਤੁਸੀਂ ਕਿਸੇ ਦੇ ਨਾਲ਼ ਪ੍ਰੇਮ ਸਬੰਧ ਵਿੱਚ ਹੋ, ਤਾਂ ਇਸ ਸਾਲ ਦੀ ਸ਼ੁਰੂਆਤ ਚੁਣੌਤੀਪੂਰਣ ਹੋ ਸਕਦੀ ਹੈ, ਪਰ ਮਹੀਨੇ ਦਾ ਦੂਜਾ ਅੱਧ ਅਨੁਕੂਲ ਰਹੇਗਾ, ਜੋ ਤੀਰਥ ਯਾਤਰਾਵਾਂ ਅਤੇ ਲੰਬੀਆਂ ਯਾਤਰਾਵਾਂ ਦੇ ਮੌਕੇ ਪ੍ਰਦਾਨ ਕਰੇਗਾ। ਵਿਆਹੇ ਜਾਤਕਾਂ ਦੇ ਲਈ ਇਹ ਸਾਲ ਅਨੁਕੂਲ ਹੋ ਸਕਦਾ ਹੈ। ਜਿਹੜੇ ਜਾਤਕ ਆਪਣੇ ਜੀਵਨ ਸਾਥੀ ਦੇ ਨਾਲ ਮਿਲ ਕੇ ਕੰਮ ਕਰਦੇ ਹਨ, ਉਨ੍ਹਾਂ ਨੂੰ ਚੰਗੀ ਸਫਲਤਾ ਮਿਲ ਸਕਦੀ ਹੈ।
ਕਰੀਅਰ ਦੇ ਪੱਖੋਂ, ਤੁਹਾਡਾ ਨੌਕਰੀ ਵਿੱਚ ਘੱਟ ਮਨ ਲੱਗੇਗਾ, ਇਸ ਲਈ ਤੁਹਾਨੂੰ ਆਪਣਾ ਧਿਆਨ ਰੱਖਣ ਦੀ ਜ਼ਰੂਰਤ ਹੋਵੇਗੀ, ਜਦੋਂ ਕਿ ਕਾਰੋਬਾਰ ਕਰਨ ਵਾਲ਼ਿਆਂ ਨੂੰ ਚੰਗੀ ਸਫਲਤਾ ਮਿਲ ਸਕਦੀ ਹੈ। ਇਹ ਸਾਲ ਤੀਰਥ ਯਾਤਰਾਵਾਂ ਅਤੇ ਪ੍ਰਾਰਥਨਾਵਾਂ ਕਰਨ ਦੇ ਚੰਗੇ ਮੌਕੇ ਪ੍ਰਦਾਨ ਕਰੇਗਾ। ਵਿਦਿਆਰਥੀਆਂ ਨੂੰ ਅਨੁਸ਼ਾਸਿਤ ਹੋ ਕੇ ਪੜ੍ਹਨ ‘ਤੇ ਧਿਆਨ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਾਲ ਦੇ ਪਹਿਲੇ ਅੱਧ ਵਿੱਚ ਸਿਹਤ ਕਮਜ਼ੋਰ ਰਹੇਗੀ, ਪਰ ਦੂਜੇ ਅੱਧ ਵਿੱਚ ਸੰਭਲ਼ ਜਾਵੇਗੀ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
2026 ਰਾਸ਼ੀਫਲ਼ ਦੇ ਅਨੁਸਾਰ, ਧਨੂੰ ਰਾਸ਼ੀ ਦੇ ਲੋਕਾਂ ਲਈ ਸਾਲ 2026 ਦੀ ਸ਼ੁਰੂਆਤ ਚੰਗੀ ਹੋਣ ਦੀ ਉਮੀਦ ਹੈ। ਹਾਲਾਂਕਿ, ਸਾਲ ਦੀ ਸ਼ੁਰੂਆਤ ਵਿੱਚ ਤੁਹਾਡੀ ਰਾਸ਼ੀ ਵਿੱਚ ਸੂਰਜ ਅਤੇ ਮੰਗਲ ਵਰਗੇ ਗਰਮ ਗ੍ਰਹਾਂ ਦੇ ਮਜ਼ਬੂਤ ਪ੍ਰਭਾਵ ਕਾਰਨ ਆਪਣੇ ਗੁੱਸੇ ਅਤੇ ਵਿਵਹਾਰ ਨੂੰ ਕਾਬੂ ਕਰਨਾ ਜ਼ਰੂਰੀ ਹੋਵੇਗਾ, ਨਹੀਂ ਤਾਂ ਚੀਜ਼ਾਂ ਗਲਤ ਹੋ ਸਕਦੀਆਂ ਹਨ ਅਤੇ ਰਿਸ਼ਤੇ ਤਣਾਅਪੂਰਨ ਹੋ ਸਕਦੇ ਹਨ। ਵਿਆਹੇ ਜਾਤਕਾਂ ਲਈ ਸਾਲ ਦੀ ਸ਼ੁਰੂਆਤ ਥੋੜ੍ਹੀ ਤਣਾਅਪੂਰਨ ਹੋ ਸਕਦੀ ਹੈ, ਪਰ ਉਸ ਤੋਂ ਬਾਅਦ ਪੂਰਾ ਸਾਲ ਮੁਕਾਬਲਤਨ ਵਧੀਆ ਰਹੇਗਾ ਅਤੇ ਆਪਸੀ ਰਿਸ਼ਤੇ ਮਜ਼ਬੂਤ ਹੋਣਗੇ।
ਇਹ ਸਾਲ ਰੋਮਾਂਟਿਕ ਮਾਮਲਿਆਂ ਲਈ ਚੰਗਾ ਰਹੇਗਾ। ਤੁਸੀਂ ਆਪਣੇ ਰਿਸ਼ਤੇ ਵਿੱਚ ਟਿਕੇ ਰਹੋਗੇ ਅਤੇ ਇੱਕ-ਦੂਜੇ 'ਤੇ ਪੂਰਾ ਭਰੋਸਾ ਰੱਖੋਗੇ। ਵਿਦਿਆਰਥੀਆਂ ਦੇ ਮਾਮਲੇ ਵਿੱਚ, ਤੁਹਾਨੂੰ ਤੁਹਾਡੀ ਮਿਹਨਤ ਦਾ ਫਲ਼ ਮਿਲੇਗਾ ਅਤੇ ਤੁਸੀਂ ਆਪਣੀ ਪੜ੍ਹਾਈ ਵਿੱਚ ਚੰਗੀ ਸਫਲਤਾ ਪ੍ਰਾਪਤ ਕਰੋਗੇ। ਕਰੀਅਰ ਦੇ ਸਬੰਧ ਵਿੱਚ, ਨੌਕਰੀ ਕਰਨ ਵਾਲ਼ਿਆਂ ਨੂੰ ਇਸ ਸਾਲ ਤਰੱਕੀ ਮਿਲ ਸਕਦੀ ਹੈ, ਅਤੇ ਉਨ੍ਹਾਂ ਦੇ ਯਤਨ ਸਫਲ ਹੋਣਗੇ, ਜਦੋਂ ਕਿ ਕਾਰੋਬਾਰ ਵਿੱਚ ਰਹਿਣ ਵਾਲ਼ਿਆਂ ਨੂੰ ਬਹੁਪੱਖੀ ਲਾਭ ਅਤੇ ਕਾਰੋਬਾਰੀ ਵਿਕਾਸ ਦਾ ਅਨੁਭਵ ਹੋਣ ਦੀ ਸੰਭਾਵਨਾ ਹੈ।
ਪਰਿਵਾਰਕ ਸਬੰਧਾਂ ਵਿੱਚ ਉਤਾਰ-ਚੜ੍ਹਾਅ ਦੇ ਬਾਵਜੂਦ, ਆਪਸੀ ਪਿਆਰ ਬਣਿਆ ਰਹੇਗਾ, ਅਤੇ ਆਪਣੇਪਣ ਦੀ ਭਾਵਨਾ ਵਧੇਗੀ। ਪਰਿਵਾਰਕ ਆਮਦਨ ਵਧੇਗੀ। ਇਸ ਸਾਲ ਦਾ ਪਹਿਲਾ ਅੱਧ ਨਿਵੇਸ਼ ਦੇ ਲਈ ਵਧੇਰੇ ਅਨੁਕੂਲ ਰਹੇਗਾ। ਦੂਜੇ ਅੱਧ ਵਿੱਚ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਸਿਹਤ ਦੇ ਪੱਖ ਤੋਂ, ਸਾਲ ਦਾ ਪਹਿਲਾ ਅੱਧ ਥੋੜ੍ਹਾ ਹਲਕਾ ਹੈ, ਪਰ ਦੂਜੇ ਅੱਧ ਵਿੱਚ ਹਾਲਾਤ ਸੁਧਰ ਸਕਦੇ ਹਨ। ਹਾਲਾਂਕਿ, ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਵੱਡੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
2026 ਰਾਸ਼ੀਫਲ਼ ਦੇ ਅਨੁਸਾਰ, ਮਕਰ ਰਾਸ਼ੀ ਦੇ ਲੋਕਾਂ ਲਈ, ਸਾਲ ਦੀ ਸ਼ੁਰੂਆਤ ਤੁਹਾਡੇ ਲਈ ਥੋੜ੍ਹੀ ਕਮਜ਼ੋਰ ਹੋਵੇਗੀ, ਕਿਉਂਕਿ ਚਾਰ ਗ੍ਰਹਿ - ਸੂਰਜ, ਮੰਗਲ, ਬੁੱਧ ਅਤੇ ਸ਼ੁੱਕਰ - ਤੁਹਾਡੇ ਬਾਰ੍ਹਵੇਂ ਘਰ ਵਿੱਚ ਹੋਣਗੇ ਅਤੇ ਉਨ੍ਹਾਂ ‘ਤੇ ਛੇਵੇਂ ਘਰ ਵਿੱਚ ਬੈਠੇ ਵੱਕਰੀ ਬ੍ਰਹਸਪਤੀ ਅਤੇ ਤੀਜੇ ਘਰ ਵਿੱਚ ਬੈਠੇ ਸ਼ਨੀ ਦੀ ਦ੍ਰਿਸ਼ਟੀ ਵੀ ਹੋਵੇਗੀ। ਹਾਲਾਂਕਿ, ਤੁਹਾਨੂੰ ਵਿਦੇਸ਼ ਯਾਤਰਾ ਵਿੱਚ ਸਫਲਤਾ ਮਿਲ ਸਕਦੀ ਹੈ, ਅਤੇ ਵਿਦੇਸ਼ੀ ਵਪਾਰ ਲਾਭ ਦੇ ਮੌਕੇ ਪੈਦਾ ਕਰੇਗਾ। ਤੁਸੀਂ ਕੰਮ ਲਈ ਵਿਦੇਸ਼ ਯਾਤਰਾ ਵੀ ਕਰ ਸਕਦੇ ਹੋ। ਸਾਲ ਦਾ ਦੂਜਾ ਅੱਧ ਤੁਹਾਡੇ ਖਰਚਿਆਂ ਵਿੱਚ ਕਮੀ ਅਤੇ ਤੁਹਾਡੀ ਆਮਦਨ ਵਿੱਚ ਵਾਧਾ ਲਿਆਵੇਗਾ, ਜਿਸ ਨਾਲ ਸਾਲ ਦੇ ਅੱਗੇ ਵਧਣ ਦੇ ਨਾਲ-ਨਾਲ ਤੁਹਾਡੀ ਵਿੱਤੀ ਸਥਿਤੀ ਵਿੱਚ ਹੌਲ਼ੀ-ਹੌਲ਼ੀ ਸੁਧਾਰ ਹੋਵੇਗਾ।
ਇਹ ਸਾਲ ਵਿਦਿਆਰਥੀਆਂ ਦੇ ਲਈ ਮੁਸ਼ਕਲ ਚੁਣੌਤੀਆਂ ਵਾਲ਼ਾ ਸਾਲ ਹੋਵੇਗਾ, ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਤੁਹਾਡਾ ਧਿਆਨ ਖਿੱਚਣਗੀਆਂ ਅਤੇ ਪੜ੍ਹਾਈ ਵਿੱਚ ਸਮੱਸਿਆਵਾਂ ਪੈਦਾ ਕਰਨਗੀਆਂ। ਸਾਲ ਦੀ ਸ਼ੁਰੂਆਤ ਵਿੱਚ ਪਰਿਵਾਰਕ ਸਬੰਧਾਂ ਵਿੱਚ ਕੁਝ ਸਮੱਸਿਆਵਾਂ ਪੈਦਾ ਹੋਣਗੀਆਂ, ਪਰ ਉਹ ਦੂਜੀ ਤਿਮਾਹੀ ਤੋਂ ਅਨੁਕੂਲ ਹੋ ਜਾਣਗੀਆਂ, ਅਤੇ ਤੁਸੀਂ ਸਮੱਸਿਆਵਾਂ ਵਿੱਚ ਕਮੀ ਦਾ ਅਨੁਭਵ ਕਰੋਗੇ।
ਇਹ ਸਾਲ ਪ੍ਰੇਮ ਸਬੰਧੀ ਮਾਮਲਿਆਂ ਲਈ ਖੁਸ਼ਖਬਰੀ ਲੈ ਕੇ ਆ ਸਕਦਾ ਹੈ, ਕਿਉਂਕਿ ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਦੂਰੀ ਘੱਟ ਹੋ ਜਾਵੇਗੀ, ਅਤੇ ਤੁਹਾਡੀ ਨੇੜਤਾ ਵਧਣ ਨਾਲ ਰਿਸ਼ਤਾ ਮਜ਼ਬੂਤ ਹੋਵੇਗਾ। ਵਿਆਹੇ ਲੋਕਾਂ ਲਈ, ਸਾਲ ਦੀ ਸ਼ੁਰੂਆਤ ਕਮਜ਼ੋਰ ਹੋਵੇਗੀ, ਪਰ ਉਸ ਤੋਂ ਬਾਅਦ ਦਾ ਸਮਾਂ ਚੰਗਾ ਹੋਵੇਗਾ। ਜਿੰਨਾ ਜ਼ਿਆਦਾ ਤੁਸੀਂ ਆਪਣੇ ਜੀਵਨ ਸਾਥੀ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਤੁਹਾਡਾ ਰਿਸ਼ਤਾ ਓਨਾ ਹੀ ਬਿਹਤਰ ਹੋਵੇਗਾ। ਸਿਹਤ ਦੇ ਪੱਖ ਤੋਂ, ਸਾਲ ਦਾ ਪਹਿਲਾ ਅੱਧ ਕਮਜ਼ੋਰ ਹੈ, ਇਸ ਲਈ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਵੱਲ ਧਿਆਨ ਦੇਣਾ ਯਕੀਨੀ ਬਣਾਓ।
2026 ਰਾਸ਼ੀਫਲ਼ ਦੇ ਅਨੁਸਾਰ, ਕੁੰਭ ਰਾਸ਼ੀ ਦੇ ਲੋਕਾਂ ਲਈ ਇਹ ਸਾਲ ਸ਼ੁਰੂ ਵਿੱਚ ਚੰਗੀ ਸਫਲਤਾ ਅਤੇ ਆਮਦਨ ਲਿਆਵੇਗਾ। ਸਾਲ ਦੇ ਸ਼ੁਰੂ ਵਿੱਚ ਚਾਰ ਗ੍ਰਹਿ ਤੁਹਾਡੇ ਗਿਆਰ੍ਹਵੇਂ ਘਰ ਵਿੱਚ ਹੋਣਗੇ, ਅਤੇ ਸ਼ਨੀ ਅਤੇ ਵੱਕਰੀ ਬ੍ਰਹਸਪਤੀ ਵੀ ਉਨ੍ਹਾਂ 'ਤੇ ਨਜ਼ਰ ਰੱਖਣਗੇ। ਨਤੀਜੇ ਵੱਜੋਂ, ਤੁਹਾਡੀ ਆਮਦਨ ਵਿੱਚ ਕਾਫ਼ੀ ਵਾਧਾ ਹੋਵੇਗਾ। ਜੇਕਰ ਤੁਸੀਂ ਸਾਲ ਦੀ ਸ਼ੁਰੂਆਤ ਤੋਂ ਕਮਾਈ ਕਰਨ ਤੋਂ ਬਾਅਦ ਆਪਣੇ ਪੈਸੇ ਨੂੰ ਸਹੀ ਢੰਗ ਨਾਲ ਨਿਵੇਸ਼ ਕਰਦੇ ਹੋ, ਤਾਂ ਪੂਰਾ ਸਾਲ ਤੁਹਾਡੇ ਲਈ ਵਿੱਤੀ ਖੁਸ਼ਹਾਲੀ ਲਿਆਵੇਗਾ। ਤੁਹਾਨੂੰ ਇਸ ਸਾਲ ਆਪਣੀ ਸੰਤਾਨ ਸਬੰਧੀ ਚੰਗੀ ਖ਼ਬਰ ਮਿਲ ਸਕਦੀ ਹੈ। ਜੇਕਰ ਤੁਸੀਂ ਇੱਕ ਬੱਚੇ ਦੀ ਇੱਛਾ ਰੱਖਦੇ ਹੋ, ਤਾਂ ਤੁਹਾਨੂੰ ਸਾਲ ਦੇ ਪਹਿਲੇ ਅੱਧ ਵਿੱਚ ਚੰਗੀ ਖ਼ਬਰ ਮਿਲ ਸਕਦੀ ਹੈ। ਇਹ ਸਾਲ ਤੁਹਾਡੇ ਰੋਮਾਂਟਿਕ ਰਿਸ਼ਤਿਆਂ ਵਿੱਚ ਖੁਸ਼ੀ ਲਿਆਵੇਗਾ ਅਤੇ ਤੁਹਾਡੇ ਪ੍ਰੇਮੀ ਦੇ ਨਾਲ ਤੁਹਾਡੀ ਨੇੜਤਾ ਨੂੰ ਮਜ਼ਬੂਤ ਕਰੇਗਾ।
ਵਿਆਹੁਤਾ ਰਿਸ਼ਤਿਆਂ ਵਿੱਚ ਤਣਾਅ ਵਧ ਸਕਦਾ ਹੈ ਅਤੇ ਵਧਦੇ ਟਕਰਾਅ ਨਾਲ ਰਿਸ਼ਤੇ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਪਰਿਵਾਰਕ ਸਬੰਧ ਠੀਕ ਰਹਿਣਗੇ, ਪਰ ਬਹੁਤ ਜ਼ਿਆਦਾ ਸੱਚ ਬੋਲਣ ਨਾਲ ਕਈ ਵਾਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਰੀਅਰ ਦੇ ਸਬੰਧ ਵਿੱਚ, ਨੌਕਰੀ ਕਰਨ ਵਾਲ਼ਿਆਂ ਨੂੰ ਸਾਲ ਦੀ ਪਹਿਲੀ ਤਿਮਾਹੀ ਵਿੱਚ ਕੁਝ ਚੰਗੀ ਖ਼ਬਰ ਮਿਲ ਸਕਦੀ ਹੈ, ਜਦੋਂ ਕਿ ਕਾਰੋਬਾਰ ਕਰਨ ਵਾਲ਼ਿਆਂ ਨੂੰ ਇਸ ਸਾਲ ਦੇ ਦੌਰਾਨ ਬਹੁਤ ਸਾਵਧਾਨੀ ਨਾਲ ਅੱਗੇ ਵਧਣ ਅਤੇ ਆਪਣੀਆਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ 'ਤੇ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।
ਵਿਦਿਆਰਥੀਆਂ ਨੂੰ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ। ਖਾਸ ਕਰਕੇ ਸਾਲ ਦੇ ਪਹਿਲੇ ਅੱਧ ਵਿੱਚ ਤੁਹਾਨੂੰ ਫਰਵਰੀ ਅਤੇ ਮਾਰਚ ਦੇ ਮਹੀਨਿਆਂ ਦੇ ਦੌਰਾਨ ਆਪਣੀ ਸਿਹਤ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ। ਇਸ ਸਮੇਂ ਦੇ ਦੌਰਾਨ ਵਿਦੇਸ਼ ਯਾਤਰਾ ਹੋਣ ਦੀ ਸੰਭਾਵਨਾ ਵੀ ਬਣ ਸਕਦੀ ਹੈ।
2026 ਰਾਸ਼ੀਫਲ਼ ਦੇ ਅਨੁਸਾਰ, ਮੀਨ ਰਾਸ਼ੀ ਵਾਲ਼ਿਆਂ ਲਈ, 2026 ਦੀ ਸ਼ੁਰੂਆਤ ਤੁਹਾਡੇ ਕਰੀਅਰ ਲਈ ਬਹੁਤ ਮਹੱਤਵਪੂਰਣ ਹੋਵੇਗੀ। ਸਾਲ ਦੀ ਸ਼ੁਰੂਆਤ ਵਿੱਚ ਦਸਵੇਂ ਘਰ 'ਤੇ ਛੇ ਗ੍ਰਹਾਂ ਦਾ ਪ੍ਰਭਾਵ ਤੁਹਾਡੀ ਨੌਕਰੀ ਵਿੱਚ ਉਤਾਰ-ਚੜ੍ਹਾਅ ਲਿਆਵੇਗਾ। ਤੁਹਾਨੂੰ ਸਾਵਧਾਨੀ ਅਤੇ ਸੰਜਮ ਨਾਲ ਵਿਵਹਾਰ ਕਰਨ ਦੀ ਜ਼ਰੂਰਤ ਹੋਵੇਗੀ। ਇਹ ਯਕੀਨੀ ਬਣਾਓ ਕਿ ਤੁਸੀਂ ਕਾਰਜ ਸਥਾਨ ਵਿੱਚ ਕਿਸੇ ਨਾਲ ਟਕਰਾਅ ਵਿੱਚ ਨਾ ਪਓ, ਤਾਂ ਕਿ ਆਉਣ ਵਾਲ਼ਾ ਸਮਾਂ ਚੰਗਾ ਰਹੇ। ਕੰਮ ਦਾ ਦਬਾਅ ਸਾਲ ਭਰ ਮੌਜੂਦ ਰਹੇਗਾ, ਪਰ ਇਸ ਦਾ ਫਲ਼ ਜ਼ਰੂਰ ਮਿਲੇਗਾ। ਕਾਰੋਬਾਰੀ ਲੋਕਾਂ ਲਈ ਇਹ ਸਾਲ ਸ਼ੁਰੂਆਤ ਤੋਂ ਹੀ ਸਕਾਰਾਤਮਕ ਨਤੀਜੇ ਅਤੇ ਸਫਲਤਾ ਲਿਆ ਸਕਦਾ ਹੈ।
ਪਰਿਵਾਰਕ ਸਬੰਧਾਂ ਵਿੱਚ, ਆਪਸੀ ਪਿਆਰ ਦੇ ਨਾਲ-ਨਾਲ ਕੁਝ ਉਤਾਰ-ਚੜ੍ਹਾਅ ਆ ਸਕਦੇ ਹਨ, ਜੋ ਸਮੇਂ ਦੇ ਨਾਲ ਘੱਟ ਹੋ ਜਾਣਗੇ। ਇਹ ਸਾਲ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਵੀ ਉਤਾਰ-ਚੜ੍ਹਾਅ ਦੇ ਸਕਦਾ ਹੈ, ਇਸ ਲਈ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਕਿਸੇ ਰੋਮਾਂਟਿਕ ਰਿਸ਼ਤੇ ਵਿੱਚ ਹੋ, ਤਾਂ ਸਾਲ ਇੱਕ ਰੋਲਰਕੋਸਟਰ ਦੀ ਸਵਾਰੀ ਹੋਵੇਗਾ। ਕਈ ਵਾਰ ਚੀਜ਼ਾਂ ਬਹੁਤ ਵਧੀਆ ਮਹਿਸੂਸ ਹੋਣਗੀਆਂ, ਅਤੇ ਕਈ ਵਾਰ ਸਮੱਸਿਆਵਾਂ ਪੈਦਾ ਹੋਣਗੀਆਂ। ਤੁਹਾਨੂੰ ਬਹੁਤ ਠੰਢੇ ਦਿਮਾਗ ਨਾਲ ਆਪਣੇ ਰਿਸ਼ਤੇ ਨੂੰ ਬਚਾਉਣ 'ਤੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੋਵੇਗੀ। ਇਹ ਸਾਲ ਵਿਆਹੇ ਲੋਕਾਂ ਲਈ ਚੰਗਾ ਹੋ ਸਕਦਾ ਹੈ ਅਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਰਿਸ਼ਤੇ ਦਾ ਪੂਰਾ ਆਨੰਦ ਮਾਣੋਗੇ। ਭੈਣ-ਭਰਾਵਾਂ ਨਾਲ ਰਿਸ਼ਤੇ ਚੰਗੇ ਰਹਿਣਗੇ। ਇਹ ਸਾਲ ਵਿਦਿਆਰਥੀਆਂ ਲਈ ਚੰਗਾ ਰਹਿਣ ਦੀ ਸੰਭਾਵਨਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ:ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!