Author: Vijay Pathak | Last Updated: Fri 2 Aug 2024 2:10:50 PM
ਤੁਲਾ 2025 ਰਾਸ਼ੀਫਲ ਲੇਖ ਐਸਟ੍ਰੋਕੈਂਪ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਤੁਲਾ ਰਾਸ਼ੀਫਲ ਵਿੱਚ ਅਸੀਂ ਜਾਣਾਂਗੇ ਕਿ ਨਵੇਂ ਸਾਲ ਵਿੱਚ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਕੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਤੁਹਾਨੂੰ ਜਾਣਨ ਦਾ ਮੌਕਾ ਮਿਲੇਗਾ ਕਿ 2025 ਵਿੱਚ ਤੁਲਾ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆ ਸਕਦੇ ਹਨ। ਉਹਨਾਂ ਨਾਲ ਸਬੰਧਤ ਸਾਰੀ ਸਟੀਕ ਭਵਿੱਖਬਾਣੀ ਤੁਹਾਨੂੰ ਜਾਣਨ ਨੂੰ ਮਿਲੇਗੀ। ਇਹ ਭਵਿੱਖਫਲ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਵੈਦਿਕ ਜੋਤਿਸ਼ ਉੱਤੇ ਅਧਾਰਿਤ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ ਅਤੇ ਗ੍ਰਹਾਂ ਦੇ ਗੋਚਰ ਦੀ ਗਣਨਾ ਦੇ ਅਧਾਰ ਉੱਤੇ ਤਿਆਰ ਕੀਤਾ ਗਿਆ ਹੈ। ਆਓ ਚੱਲੋ ਹੁਣ ਜਾਣਕਾਰੀ ਪ੍ਰਾਪਤ ਕਰੀਏ ਕਿ ਸਾਲ 2025 ਵਿੱਚ ਤੁਲਾ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਕਿਸ ਤਰ੍ਹਾਂ ਦੇ ਪਰਿਵਰਤਨ ਆਓਣ ਦੀ ਸੰਭਾਵਨਾ ਰਹੇਗੀ ਅਤੇ ਉਹਨਾਂ ਨੂੰ ਕਿੱਥੇ-ਕਿੱਥੇ ਸਾਵਧਾਨੀ ਵਰਤਣੀ ਚਾਹੀਦੀ ਹੈ।
ਦੁਨੀਆ ਭਰ ਦੇ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਇਸ ਸਾਲ ਤੁਹਾਡੇ ਜੀਵਨ ਵਿੱਚ ਕਿਹੜੇ-ਕਿਹੜੇ ਪਰਿਵਰਤਨ ਆਓਣਗੇ, ਕਿਹੋ-ਜਿਹਾ ਰਹੇਗਾ ਤੁਹਾਡਾ ਨਿੱਜੀ ਜੀਵਨ ਅਤੇ ਕਿਹੋ-ਜਿਹਾ ਰਹੇਗਾ ਤੁਹਾਡਾ ਪੇਸ਼ੇਵਰ ਜੀਵਨ, ਚੱਲੋ ਆਓ ਹੁਣ ਵਿਸਥਾਰ ਨਾਲ ਐਸਟ੍ਰੋਕੈਂਪ ਦੇ ਲੇਖ ਤੁਲਾ 2025 ਰਾਸ਼ੀਫਲ ਤੋਂ ਇਹ ਸਾਰੀ ਜਾਣਕਾਰੀ ਪ੍ਰਾਪਤ ਕਰੀਏ ਅਤੇ ਜਾਣੀਏ ਕਿ ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਸਾਲ ਕਿਹੋ-ਜਿਹਾ ਸਾਬਤ ਹੋਵੇਗਾ।
Click here to read in English: Libra 2025 Horoscope
ਜੇਕਰ ਤੁਲਾ ਰਾਸ਼ੀ ਦੇ ਜਾਤਕਾਂ ਦੇ ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਤੁਲਾ ਰਾਸ਼ੀਫਲ ਤੁਹਾਡੇ ਲਈ ਭਵਿੱਖਬਾਣੀ ਕਰਦਾ ਹੈ ਕਿ ਇਸ ਸਾਲ ਆਰਥਿਕ ਮੋਰਚੇ ‘ਤੇ ਤੁਹਾਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਸਾਲ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਸਾਲ ਦੀ ਸ਼ੁਰੂਆਤ ਵਿੱਚ ਕੇਤੂ ਬਾਰ੍ਹਵੇਂ ਘਰ ਵਿੱਚ ਹੋਵੇਗਾ ਅਤੇ ਬ੍ਰਹਸਪਤੀ ਅੱਠਵੇਂ ਘਰ ਵਿੱਚ ਹੋਣਗੇ, ਜਿਸ ਨਾਲ ਆਰਥਿਕ ਚੁਣੌਤੀਆਂ ਵਧਣਗੀਆਂ। ਤੁਹਾਡੇ ਖਰਚਿਆਂ ਵਿੱਚ ਤੇਜ਼ੀ ਨਾਲ ਵਾਧਾ ਦੇਖਣ ਨੂੰ ਮਿਲੇਗਾ ਅਤੇ ਤੁਹਾਨੂੰ ਕੁਝ ਪਰੇਸ਼ਾਨੀ ਹੋਵੇਗੀ। ਪਰ ਮਾਰਚ ਦੇ ਅੰਤ ਵਿੱਚ ਸ਼ਨੀ ਮਹਾਰਾਜ ਛੇਵੇਂ ਘਰ ਵਿੱਚ ਆ ਕੇ ਬਾਰ੍ਹਵੇਂ ਘਰ ਨੂੰ ਦੇਖਣਗੇ, ਜਿਸ ਨਾਲ ਖਰਚਿਆਂ ਵਿੱਚ ਹੋਰ ਜ਼ਿਆਦਾ ਵਾਧਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਹਾਲਾਂਕਿ ਚੰਗੀ ਗੱਲ ਇਹ ਹੋਵੇਗੀ ਕਿ ਰਾਹੂ ਮਹਾਰਾਜ ਮਈ ਦੇ ਮਹੀਨੇ ਵਿੱਚ ਤੁਹਾਡੇ ਪੰਜਵੇਂ ਘਰ ਵਿੱਚ ਆ ਜਾਵੇਗਾ ਅਤੇ ਕੇਤੂ ਇਕਾਦਸ਼ ਘਰ ਵਿੱਚ ਅਤੇ ਬ੍ਰਹਸਪਤੀ ਵੀ ਮਈ ਦੇ ਮਹੀਨੇ ਵਿੱਚ ਨੌਵੇਂ ਘਰ ਵਿੱਚ ਆ ਜਾਣਗੇ, ਜਿਸ ਨਾਲ ਤੁਹਾਡੇ ਖਰਚਿਆਂ ਵਿੱਚ ਕਮੀ ਆਵੇਗੀ। ਆਮਦਨ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ। ਲੇਖ ਤੁਲਾ 2025 ਰਾਸ਼ੀਫਲ ਦੇ ਅਨੁਸਾਰ, ਇਸ ਤਰ੍ਹਾਂ ਸਾਲ ਦਾ ਦੂਜਾ ਅੱਧ ਤੁਹਾਡੇ ਲਈ ਆਰਥਿਕ ਤੌਰ ‘ਤੇ ਜ਼ਿਆਦਾ ਮਜ਼ਬੂਤ ਰਹਿਣ ਦੀ ਸੰਭਾਵਨਾ ਕਹੀ ਜਾ ਸਕਦੀ ਹੈ। ਸਾਲ ਦੇ ਦੂਜੇ ਅੱਧ ਵਿੱਚ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਦਾ ਮਨ ਕਰ ਸਕਦਾ ਹੈ ਅਤੇ ਉਸ ਨਾਲ ਤੁਹਾਨੂੰ ਫਾਇਦਾ ਵੀ ਮਿਲ ਸਕਦਾ ਹੈ।
हिंदी में पढ़ें: तुला 2025 राशिफल
ਤੁਲਾ ਰਾਸ਼ੀਫਲ ਦੇ ਅਨੁਸਾਰ, ਇਹ ਸਾਲ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਉਤਾਰ-ਚੜ੍ਹਾਵਾਂ ਨਾਲ ਭਰਿਆ ਰਹੇਗਾ। ਸਾਲ ਦੀ ਸ਼ੁਰੂਆਤ ਵਿੱਚ ਰਾਸ਼ੀ ਸੁਆਮੀ ਸ਼ੁੱਕਰ ਸ਼ਨੀ ਮਹਾਰਾਜ ਦੇ ਨਾਲ ਪੰਜਵੇਂ ਘਰ ਵਿੱਚ ਹੋਣਗੇ। ਛੇਵੇਂ ਘਰ ਵਿੱਚ ਰਾਹੂ, ਅੱਠਵੇਂ ਘਰ ਵਿੱਚ ਬ੍ਰਹਸਪਤੀ, ਦਸਵੇਂ ਘਰ ਵਿੱਚ ਨੀਚ ਰਾਸ਼ੀ ਦਾ ਮੰਗਲ ਅਤੇ ਬਾਰ੍ਹਵੇਂ ਘਰ ਵਿੱਚ ਕੇਤੂ ਸਿਹਤ ਨੂੰ ਕਮਜ਼ੋਰ ਬਣਾਓਣ ਦੀ ਪੂਰੀ ਕੋਸ਼ਿਸ਼ ਕਰਨਗੇ, ਜਿਸ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰਨਗੀਆਂ। ਪੇਟ ਨਾਲ ਜੁੜੇ ਰੋਗ, ਲੀਵਰ ਨਾਲ ਜੁੜੀਆਂ ਸਮੱਸਿਆਵਾਂ ਅਤੇ ਅੱਖਾਂ ਅਤੇ ਪੈਰਾਂ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਸਾਲ ਦੇ ਦੂਜੇ ਅੱਧ ਵਿੱਚ ਸ਼ਨੀ ਛੇਵੇਂ ਘਰ ਵਿੱਚ ਰਹੇਗਾ ਅਤੇ ਰਾਹੂ ਪੰਜਵੇ ਘਰ ਵਿੱਚ ਅਤੇ ਬ੍ਰਹਸਪਤੀ ਨੌਵੇਂ ਘਰ ਵਿੱਚ ਆ ਕੇ ਸਿਹਤ ਨੂੰ ਕੁਝ ਮਜ਼ਬੂਤੀ ਦੇਣਗੇ। ਤੁਹਾਨੂੰ ਆਪਣੀਆਂ ਗਲਤੀਆਂ ਦੇ ਕਾਰਨ ਹੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਗਲਤੀਆਂ ਕਰਨ ਤੋਂ ਬਚੋ। ਬਾਹਰ ਦਾ ਭੋਜਨ ਖਾਣ ਤੋਂ ਬਚੋ। ਜ਼ਿਆਦਾ ਤਲਿਆ-ਭੁੰਨਿਆ ਭੋਜਨ ਨਾ ਖਾਓ ਅਤੇ ਸੰਤੁਲਿਤ ਮਾਤਰਾ ਵਿੱਚ ਭੋਜਨ ਖਾਓ। ਇਸ ਨਾਲ ਤੁਸੀਂ ਸਾਲ ਦੇ ਦੂਜੇ ਅੱਧ ਵਿੱਚ ਚੰਗੀ ਸਥਿਤੀ ਵਿੱਚ ਆ ਜਾਓਗੇ ਅਤੇ ਤੁਹਾਡੀਆਂ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਵੀ ਕਮੀ ਆਵੇਗੀ।
ਕੀ ਤੁਹਾਡੀ ਕੁੰਡਲੀ ਵਿੱਚ ਹੈ ਸ਼ੁਭ ਯੋਗ? ਜਾਣਨ ਦੇ ਲਈ ਹੁਣੇ ਖਰੀਦੋ ਬ੍ਰਿਹਤ ਕੁੰਡਲੀ
ਤੁਲਾ ਰਾਸ਼ੀਫਲ ਦੇ ਅਨੁਸਾਰ, ਜੇਕਰ ਤੁਹਾਡੇ ਕਰੀਅਰ ਬਾਰੇ ਗੱਲ ਕਰੀਏ ਤਾਂ ਨੌਕਰੀ ਪੇਸ਼ਾ ਜਾਤਕਾਂ ਨੂੰ ਸਾਲ ਦੀ ਸ਼ੁਰੂਆਤ ਵਿੱਚ ਕੁਝ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਨੀਚ ਰਾਸ਼ੀ ਦਾ ਹੋ ਕੇ ਮੰਗਲ ਦਸਵੇਂ ਘਰ ਵਿੱਚ ਤੁਹਾਨੂੰ ਬਿਨਾਂ ਕਾਰਨ ਤੋਂ ਹੀ ਕਾਰਜ ਖੇਤਰ ਵਿੱਚ ਲੋਕਾਂ ਨਾਲ ਉਲਝਾਏਗਾ, ਜਿਸ ਕਾਰਨ ਤੁਹਾਡਾ ਕਿਸੇ ਨਾਲ ਝਗੜਾ ਹੋ ਸਕਦਾ ਹੈ ਅਤੇ ਜਿਸ ਦਾ ਤੁਹਾਡੇ ਕਾਰਜ ਖੇਤਰ ਉੱਤੇ ਉਲਟਾ ਅਸਰ ਪੈ ਸਕਦਾ ਹੈ। ਇਸ ਲਈ ਤੁਹਾਨੂੰ ਇਹ ਗੱਲ ਸਮਝਣੀ ਪਵੇਗੀ। ਇਸ ਤੋਂ ਬਾਅਦ ਜਦੋਂ ਜੂਨ ਤੋਂ ਜੁਲਾਈ ਦੇ ਦੌਰਾਨ ਮੰਗਲ ਮਹਾਰਾਜ ਤੁਹਾਡੇ ਇਕਾਦਸ਼ ਘਰ ਵਿੱਚ ਜਾਵੇਗਾ, ਤਾਂ ਤੁਹਾਨੂੰ ਆਪਣੇ ਸੀਨੀਅਰ ਅਧਿਕਾਰੀਆਂ ਦਾ ਸਾਥ ਮਿਲੇਗਾ ਅਤੇ ਨੌਕਰੀ ਵਿੱਚ ਤੁਹਾਡੀ ਸਥਿਤੀ ਚੰਗੀ ਹੋ ਜਾਵੇਗੀ। ਇਸ ਸਾਲ ਦੇ ਮੱਧ ਦੇ ਦੌਰਾਨ ਨੌਕਰੀ ਬਦਲਣ ਵਿੱਚ ਵੀ ਕਾਮਯਾਬੀ ਮਿਲ ਸਕਦੀ ਹੈ। ਲੇਖ ਤੁਲਾ 2025 ਰਾਸ਼ੀਫਲ ਦੇ ਅਨੁਸਾਰ, ਕਾਰੋਬਾਰ ਕਰਨ ਵਾਲੇ ਜਾਤਕਾਂ ਦੇ ਲਈ ਇਹ ਸਾਲ ਸ਼ੁਰੂਆਤੀ ਸਮੇਂ ਵਿੱਚ ਕੁਝ ਤਣਾਅ ਭਰਿਆ ਰਹੇਗਾ। ਤੁਸੀਂ ਅਤੇ ਤੁਹਾਡੇ ਕਾਰੋਬਾਰੀ ਸਾਂਝੇਦਾਰ ਦੇ ਵਿਚਕਾਰ ਚੁਣੌਤੀਆਂ ਵਧ ਸਕਦੀਆਂ ਹਨ ਅਤੇ ਕਹਾਸੁਣੀ ਹੋ ਸਕਦੀ ਹੈ। ਪਰ ਸਾਲ ਦਾ ਦੂਜਾ ਅੱਧ ਅਨੁਕੂਲ ਰਹੇਗਾ। ਕਾਰੋਬਾਰ ਵਿੱਚ ਚੰਗੀ ਤਰੱਕੀ ਦੇਖਣ ਨੂੰ ਮਿਲ ਸਕਦੀ ਹੈ। ਇਸ ਸਾਲ ਤੁਸੀਂ ਆਪਣੇ ਕਾਰੋਬਾਰ ਦੇ ਲਈ ਕੁਝ ਨਵੇਂ ਸਰੋਤਾਂ ਦਾ ਵੀ ਸਿਰਜਣ ਕਰੋਗੇ, ਜਿਨਾਂ ਨਾਲ ਤੁਹਾਨੂੰ ਫਾਇਦਾ ਹੋਵੇਗਾ।
ਤੁਲਾ ਰਾਸ਼ੀ ਦੇ ਵਿਦਿਆਰਥੀਆਂ ਬਾਰੇ ਗੱਲ ਕਰੀਏ ਤਾਂ ਤੁਲਾ ਰਾਸ਼ੀਫਲ ਦੇ ਅਨੁਸਾਰ, ਸਾਲ ਦੀ ਸ਼ੁਰੂਆਤ ਤੁਹਾਡੇ ਲਈ ਮੁਸ਼ਕਿਲ ਰਹੇਗੀ। ਤੁਹਾਡੇ ਕਾਰਜਾਂ ਵਿੱਚ ਵਾਰ-ਵਾਰ ਰੁਕਾਵਟਾਂ ਆਓਣਗੀਆਂ। ਤੁਸੀਂ ਜੋ ਵੀ ਪੜ੍ਹਨਾ ਚਾਹੁੰਦੇ ਹੋ, ਉਸ ਵੱਲ ਤੁਹਾਡਾ ਧਿਆਨ ਨਹੀਂ ਲੱਗੇਗਾ, ਜਿਸ ਕਾਰਨ ਤੁਹਾਡੀ ਪੜ੍ਹਾਈ ਵਾਰ-ਵਾਰ ਖਰਾਬ ਹੋਵੇਗੀ ਅਤੇ ਉਸ ਵਿੱਚ ਰੁਕਾਵਟਾਂ ਆਉਂਦੀਆਂ ਰਹਿਣਗੀਆਂ। ਇਸ ਲਈ ਤੁਹਾਨੂੰ ਆਪਣੀ ਇਕਾਗਰਤਾ ਨੂੰ ਵਧਾਓਣਾ ਚਾਹੀਦਾ ਹੈ। ਤੁਹਾਡੀ ਇਕਾਗਰਤਾ ਖਮਤਾ ਜਿੰਨੀ ਚੰਗੀ ਹੋਵੇਗੀ, ਓਨੇ ਹੀ ਤੁਹਾਨੂੰ ਆਪਣੀ ਪੜ੍ਹਾਈ ਵਿੱਚ ਵਧੀਆ ਨਤੀਜੇ ਮਿਲਣਗੇ। ਮਹੀਨੇ ਦੇ ਦੂਜੇ ਅੱਧ ਵਿੱਚ ਜਦੋਂ ਮਈ ਵਿੱਚ ਰਾਹੂ ਪੰਜਵੇਂ ਘਰ ਵਿੱਚ ਆ ਜਾਵੇਗਾ, ਤਾਂ ਤੁਹਾਡੀ ਬੁੱਧੀ ਤੇਜ਼ ਹੋਵੇਗੀ। ਸੋਚਣ-ਸਮਝਣ ਦੀ ਸ਼ਕਤੀ ਵਿੱਚ ਸੁਧਾਰ ਹੋ ਜਾਵੇਗਾ ਅਤੇ ਤੁਹਾਡੀ ਤਾਰਕਿਕ ਕੁਸ਼ਲਤਾ ਵੱਧ ਜਾਵੇਗੀ। ਇਸ ਦਾ ਤੁਹਾਨੂੰ ਬਹੁਤ ਫਾਇਦਾ ਮਿਲੇਗਾ। ਬ੍ਰਹਸਪਤੀ ਮਹਾਰਾਜ ਮਈ ਦੇ ਮਹੀਨੇ ਵਿੱਚ ਤੁਹਾਡੇ ਨੌਵੇਂ ਘਰ ਵਿੱਚ ਜਾਣਗੇ, ਜਿਸ ਨਾਲ ਉੱਚ ਵਿਦਿਆ ਵਾਲ਼ੇ ਵਿਦਿਆਰਥੀਆਂ ਨੂੰ ਖਾਸ ਲਾਭ ਮਿਲੇਗਾ। ਉਹ ਆਪਣੇ ਖੇਤਰ ਵਿੱਚ ਖਾਸ ਤਰੱਕੀ ਕਰ ਸਕਣਗੇ। ਪ੍ਰਤੀਯੋਗਿਤਾ ਪ੍ਰੀਖਿਆ ਦੇ ਲਈ ਇਹ ਸਾਲ ਅਨੁਕੂਲ ਹੈ। ਤੁਹਾਨੂੰ ਆਪਣੀ ਮਿਹਨਤ ਦੇ ਅਨੁਸਾਰ ਚੰਗੀ ਸਫਲਤਾ ਮਿਲਣ ਦੀ ਮਜ਼ਬੂਤ ਸੰਭਾਵਨਾ ਬਣ ਰਹੀ ਹੈ, ਜਿਸ ਕਾਰਨ ਤੁਸੀਂ ਕਿਸੇ ਸਰਕਾਰੀ ਸੇਵਾ ਦੀ ਨੌਕਰੀ ਲਈ ਚੁਣੇ ਜਾ ਸਕਦੇ ਹੋ। ਜੇਕਰ ਤੁਸੀਂ ਵਿਦੇਸ਼ ਜਾ ਕੇ ਪੜ੍ਹਨਾ ਚਾਹੁੰਦੇ ਹੋ, ਤਾਂ ਉਸ ਦੇ ਲਈ ਤੁਹਾਨੂੰ ਸਖਤ ਮਿਹਨਤ ਕਰਨ ਲਈ ਤਿਆਰ ਰਹਿਣਾ ਪਵੇਗਾ।
ਸੰਤਾਨ ਦੇ ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਤੁਲਾ ਰਾਸ਼ੀਫਲ ਦੇ ਅਨੁਸਾਰ ਨਵਾਂ ਸਾਲ ਤੁਹਾਡੇ ਪਰਿਵਾਰਕ ਜੀਵਨ ਦੇ ਲਈ ਔਸਤ ਰਹਿਣ ਦੀ ਸੰਭਾਵਨਾ ਹੈ। ਸਾਲ ਦੀ ਸ਼ੁਰੂਆਤ ਵਿੱਚ ਭੈਣਾਂ-ਭਰਾਵਾਂ ਨਾਲ ਪ੍ਰੇਮ ਭਰਿਆ ਵਿਵਹਾਰ ਰਹੇਗਾ। ਉਹ ਤੁਹਾਡਾ ਸਾਹਸ ਬਣਨਗੇ। ਉਹਨਾਂ ਦੇ ਨਾਲ ਮਿਲ ਕੇ ਤੁਸੀਂ ਬਹੁਤ ਸਾਰੇ ਕੰਮ ਕਰੋਗੇ। ਨੀਚ ਰਾਸ਼ੀ ਦੇ ਮੰਗਲ ਮਹਾਰਾਜ ਦਸਵੇਂ ਘਰ ਵਿੱਚ ਬੈਠ ਕੇ ਚੌਥੇ ਘਰ ਨੂੰ ਦੇਖਣਗੇ, ਜਿਸ ਨਾਲ ਪਰਿਵਾਰਕ ਜੀਵਨ ਵਿੱਚ ਕੁਝ ਲੜਾਈ-ਝਗੜੇ ਜਾਂ ਫੇਰ ਕਹਾਸੁਣੀ ਦੀ ਸਥਿਤੀ ਆ ਸਕਦੀ ਹੈ। ਪਿਤਾ ਜੀ ਦੀ ਸਿਹਤ ਖਰਾਬ ਹੋ ਸਕਦੀ ਹੈ। ਚੌਥੇ ਘਰ ਦਾ ਸੁਆਮੀ ਸ਼ਨੀ ਮਹਾਰਾਜ ਸਾਲ ਦੀ ਸ਼ੁਰੂਆਤ ਵਿੱਚ ਪੰਜਵੇਂ ਘਰ ਵਿੱਚ ਰਹੇਗਾ। ਉਦੋਂ ਤੱਕ ਪਰਿਵਾਰ ਵਿੱਚ ਪ੍ਰੇਮ ਖਾਸ ਰੂਪ ਤੋਂ ਦੇਖਣ ਨੂੰ ਮਿਲੇਗਾ। ਪਰ ਉਸ ਤੋਂ ਬਾਅਦ ਮਾਰਚ ਦੇ ਅੰਤ ਵਿੱਚ ਉਹ ਛੇਵੇਂ ਘਰ ਵਿੱਚ ਚਲਾ ਜਾਵੇਗਾ, ਜਿਸ ਨਾਲ ਪਰਿਵਾਰਕ ਅਸੁਵਿਧਾ ਵੱਧ ਸਕਦੀ ਹਾਂ, ਆਪਸੀ ਅਸੰਤੁਲਨ ਵੱਧ ਸਕਦਾ ਹੈ ਅਤੇ ਇੱਕ-ਦੂਜੇ ਨਾਲ ਪ੍ਰੇਮ ਦੀ ਭਾਵਨਾ ਵਿੱਚ ਕਮੀ ਆ ਸਕਦੀ ਹੈ। ਇਸ ਲਈ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨੂੰ ਸਮਝੋ। ਜੱਦੀ ਜਾਇਦਾਦ ਪ੍ਰਾਪਤ ਹੋਣ ਦੀ ਸੰਭਾਵਨਾ ਇਸ ਸਾਲ ਬਣ ਸਕਦੀ ਹੈ। ਲੇਖ ਤੁਲਾ 2025 ਰਾਸ਼ੀਫਲ ਦੇ ਅਨੁਸਾਰ, ਪਰਿਵਾਰ ਵਿੱਚ ਸ਼ਾਂਤੀਪੂਰਣ ਰਵੱਈਆ ਬਣਾ ਕੇ ਰੱਖਣ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਖਾਸ ਲਾਭ ਮਿਲ ਸਕਦਾ ਹੈ। ਸਾਲ ਦਾ ਦੂਜਾ ਅੱਧ ਤੁਹਾਡੇ ਲਈ ਖਾਸ ਅਨੁਕੂਲ ਹੋ ਸਕਦਾ ਹੈ।
ਤੁਲਾ ਰਾਸ਼ੀਫਲ ਦੇ ਅਨੁਸਾਰ ਸ਼ਾਦੀਸ਼ੁਦਾ ਜਾਤਕਾਂ ਬਾਰੇ ਗੱਲ ਕਰੀਏ ਤਾਂ ਸਾਲ ਦੀ ਸ਼ੁਰੂਆਤ ਕੁਝ ਮੁਸ਼ਕਿਲ ਰਹੇਗੀ। ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਤਣਾਅ ਵਧ ਸਕਦਾ ਹੈ, ਕਹਾਸੁਣੀ ਹੋਣ ਜਾਂ ਝਗੜੇ ਆਦਿ ਦੀ ਨੌਬਤ ਆ ਸਕਦੀ ਹੈ। ਬਾਰ੍ਹਵੇਂ ਘਰ ਵਿੱਚ ਕੇਤੂ ਮਹਾਰਾਜ ਦੇ ਕਾਰਨ ਆਪਸੀ ਸਬੰਧਾਂ ਵਿੱਚ ਗਹਿਰਾਈ ਵਿੱਚ ਕਮੀ ਆਵੇਗੀ ਅਤੇ ਸਬੰਧ ਮਧੁਰ ਨਹੀਂ ਰਹਿਣਗੇ। ਅੱਠਵੇਂ ਘਰ ਵਿੱਚ ਦੇਵ ਗੁਰੂ ਬ੍ਰਹਸਪਤੀ ਸਹੁਰੇ ਪੱਖ ਦੇ ਮੈਂਬਰਾਂ ਨਾਲ ਚੰਗਾ ਵਿਵਹਾਰ ਕਰਨ ਵਾਲਾ ਬਣਾਓਣਗੇ। ਤੁਹਾਡੇ ਸਹੁਰਿਆਂ ਵਿੱਚ ਕਿਸੇ ਮਹਿਮਾਨ ਦੇ ਆਓਣ ਨਾਲ ਯਾਨੀ ਕਿ ਕਿਸੇ ਦਾ ਵਿਆਹ ਹੋਣ ਜਾਂ ਕਿਸੇ ਦਾ ਜਨਮ ਹੋਣ ਦੇ ਕਾਰਨ ਪੂਜਾ-ਪਾਠ, ਉਤਸਵ ਆਦਿ ਦਾ ਮਾਹੌਲ ਰਹੇਗਾ, ਜਿਸ ਵਿੱਚ ਤੁਹਾਨੂੰ ਵੀ ਜਾਣ ਦਾ ਮੌਕਾ ਮਿਲੇਗਾ। ਮਈ ਦੇ ਮਹੀਨੇ ਵਿੱਚ ਜਦੋਂ ਦੇਵ ਗੁਰੂ ਬ੍ਰਹਸਪਤੀ ਨੌਵੇਂ ਘਰ ਵਿੱਚ ਆ ਕੇ ਤੁਹਾਡੀ ਰਾਸ਼ੀ ਨੂੰ ਦੇਖਣਗੇ, ਤਾਂ ਤੁਹਾਡੀ ਫੈਸਲੇ ਲੈਣ ਦੀ ਖਮਤਾ ਮਜ਼ਬੂਤ ਹੋ ਜਾਵੇਗੀ, ਜਿਸ ਦਾ ਲਾਭ ਲੈ ਕੇ ਤੁਸੀਂ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਹੋਰ ਬਿਹਤਰ ਬਣਾ ਸਕਣ ਵਿੱਚ ਕਾਮਯਾਬ ਹੋ ਸਕਦੇ ਹੋ। ਲੇਖ ਤੁਲਾ 2025 ਰਾਸ਼ੀਫਲ ਦੇ ਅਨੁਸਾਰ, ਇਸ ਸਾਲ ਤੁਹਾਡੇ ਜੀਵਨ ਸਾਥੀ ਦੇ ਮਾਧਿਅਮ ਤੋਂ ਤੁਹਾਨੂੰ ਜੁਲਾਈ ਅਤੇ ਅਗਸਤ ਦੇ ਦੌਰਾਨ ਖਾਸ ਲਾਭ ਮਿਲਣ ਦੀ ਸੰਭਾਵਨਾ ਬਣ ਰਹੀ ਹੈ। ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਸੰਭਾਲੋ ਅਤੇ ਕਿਸੇ ਬਾਹਰ ਦੇ ਵਿਅਕਤੀ ਨੂੰ ਉਸ ਵਿੱਚ ਦਖ਼ਲਅੰਦਾਜ਼ੀ ਨਾ ਕਰਨ ਦਿਓ। ਇਸ ਨਾਲ ਤੁਹਾਨੂੰ ਫਾਇਦਾ ਮਿਲੇਗਾ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਤੁਲਾ ਰਾਸ਼ੀਫਲ ਭਵਿੱਖਬਾਣੀ ਕਰਦਾ ਹੈ ਕਿ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਆਪਣੇ ਪ੍ਰੇਮ ਜੀਵਨ ਵਿੱਚ ਮਿਲੇ-ਜੁਲੇ ਨਤੀਜੇ ਮਿਲਣਗੇ। ਸ਼ਨੀ ਮਹਾਰਾਜ ਅਤੇ ਸ਼ੁੱਕਰ ਮਹਾਰਾਜ ਦੋਵੇਂ ਹੀ ਪੰਜਵੇਂ ਘਰ ਵਿੱਚ ਰਹਿਣਗੇ। ਇਸ ਨਾਲ ਤੁਹਾਡੇ ਪਿਆਰ ਦੀ ਪ੍ਰੀਖਿਆ ਹੋਵੇਗੀ। ਤੁਹਾਨੂੰ ਇੱਕ-ਦੂਜੇ ਨਾਲ ਰੋਮਾਂਸ ਕਰਨ ਦਾ ਮੌਕਾ ਮਿਲੇਗਾ, ਪਰ ਸ਼ਨੀ ਮਹਾਰਾਜ ਇਹ ਦੇਖਣਗੇ ਕਿ ਤੁਸੀਂ ਆਪਣੇ ਰਿਸ਼ਤੇ ਵਿੱਚ ਕਿੰਨੇ ਵਫਾਦਾਰ ਅਤੇ ਕਿੰਨੇ ਸੱਚੇ ਹੋ। ਜੇਕਰ ਤੁਸੀਂ ਸਹੀ ਹੋ ਤਾਂ ਇਸ ਸਾਲ ਤੁਹਾਨੂੰ ਆਪਣੇ ਪ੍ਰੇਮੀ ਦਾ ਸਾਥ ਪੱਕਾ ਮਿਲ ਜਾਵੇਗਾ। ਤੁਸੀਂ ਉਸ ਨੂੰ ਪ੍ਰਸਤਾਵ ਦੇ ਸਕਦੇ ਹੋ, ਜਿਸ ਨਾਲ ਉਸ ਦੇ ਮੰਨ ਜਾਣ ਤੋਂ ਬਾਅਦ ਤੁਹਾਡਾ ਆਪਣੇ ਪ੍ਰੇਮੀ ਨਾਲ ਵਿਆਹ ਵੀ ਹੋ ਸਕਦਾ ਹੈ। ਇਸ ਤਰਾਂ ਸਾਲ ਦਾ ਪਹਿਲਾ ਅੱਧ ਤੁਹਾਡੇ ਰਿਸ਼ਤੇ ਦੇ ਲਈ ਬਹੁਤ ਜ਼ਿਆਦਾ ਅਨੁਕੂਲ ਰਹੇਗਾ। ਸਾਲ ਦੇ ਦੂਜੇ ਅੱਧ ਦੇ ਦੌਰਾਨ ਚੁਣੌਤੀਆਂ ਸਾਹਮਣੇ ਆ ਸਕਦੀਆਂ ਹਨ। ਜੂਨ ਤੋਂ ਜੁਲਾਈ ਦੇ ਦੌਰਾਨ ਮੰਗਲ ਦੀ ਦ੍ਰਿਸ਼ਟੀ ਪੰਜਵੇਂ ਘਰ ਉੱਤੇ ਹੋਣ ਨਾਲ ਰਿਸ਼ਤੇ ਵਿੱਚ ਝਗੜਾ ਆਦਿ ਹੋਣ ਦੀ ਸਥਿਤੀ ਬਣ ਸਕਦੀ ਹੈ। ਪਰ ਇੱਕ ਗੱਲ ਇਸ ਸਾਲ ਲਈ ਚੰਗੀ ਰਹੇਗੀ ਕਿ ਤੁਸੀਂ ਜਦੋਂ ਵੀ ਆਪਣੇ ਦਿਲ ਦੀ ਗੱਲ ਆਪਣੇ ਪ੍ਰੇਮੀ ਨੂੰ ਕਹਿਣਾ ਚਾਹੋਗੇ, ਤਾਂ ਉਹ ਇਸ ਦੇ ਲਈ ਉਪਲਬਧ ਵੀ ਹੋਵੇਗਾ ਅਤੇ ਤੁਹਾਡੀਆਂ ਗੱਲਾਂ ਨੂੰ ਸੁਣਨ ਅਤੇ ਸਮਝਣ ਦੀ ਕੋਸ਼ਿਸ਼ ਵੀ ਕਰੇਗਾ। ਇਸ ਨਾਲ ਤੁਹਾਡਾ ਰਿਸ਼ਤਾ ਚੰਗਾ ਚੱਲੇਗਾ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ। ਅਜਿਹੇ ਹੀ ਹੋਰ ਲੇਖ ਪੜ੍ਹਨ ਦੇ ਲਈ ਐਸਟ੍ਰੋਕੈਂਪ ਨਾਲ਼ ਬਣੇ ਰਹੋ।
ਧੰਨਵਾਦ !
1: 2025 ਵਿੱਚ ਤੁਲਾ ਰਾਸ਼ੀ ਦੇ ਜਾਤਕਾਂ ਦਾ ਭਵਿੱਖ ਕੀ ਹੋਵੇਗਾ?
ਸਾਲ 2025 ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਜ਼ਿਆਦਾ ਅਨੁਕੂਲ ਨਹੀਂ ਰਹੇਗਾ। ਤੁਹਾਨੂੰ ਆਰਥਿਕ ਜੀਵਨ, ਸਿਹਤ ਅਤੇ ਕਰੀਅਰ ਆਦਿ ਮੋਰਚਿਆਂ ਉੱਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
2: ਸਾਲ 2025 ਵਿੱਚ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਧਨ ਦੀ ਪ੍ਰਾਪਤੀ ਕਦੋਂ ਹੋਵੇਗੀ?
ਮਈ 2025 ਦੇ ਮਹੀਨੇ ਵਿੱਚ ਤੁਹਾਡੇ ਖਰਚਿਆਂ ਵਿੱਚ ਕਮੀ ਆਵੇਗੀ, ਆਮਦਨ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ।
3: ਤੁਲਾ ਰਾਸ਼ੀ ਦੇ ਜਾਤਕਾਂ ਦੀ ਕਿਸਮਤ ਕਦੋਂ ਚਮਕੇਗੀ?
ਮਈ 2025 ਤੋਂ ਬਾਅਦ ਤੁਲਾ ਰਾਸ਼ੀ ਦੇ ਜਾਤਕਾਂ ਨੂੰ ਜੀਵਨ ਦੇ ਵੱਖ-ਵੱਖ ਮੋਰਚਿਆਂ ਉੱਤੇ ਸ਼ੁਭ ਨਤੀਜੇ ਹਾਸਲ ਹੋ ਸਕਦੇ ਹਨ।
Best quality gemstones with assurance of AstroCAMP.com More
Take advantage of Yantra with assurance of AstroCAMP.com More
Yantra to pacify planets and have a happy life .. get from AstroCAMP.com More
Best quality Rudraksh with assurance of AstroCAMP.com More
Get your personalised horoscope based on your sign.